'ਦੰਗਲ' ਨੂੰ ਪਿੱਛੇ ਛੱਡ ਕੇ ਭਾਰਤ ’ਚ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਬਣੀ 'ਪਠਾਨ'
Tuesday, Feb 07, 2023 - 04:31 PM (IST)
ਮੁੰਬਈ (ਬਿਊਰੋ) : ਯਸ਼ਰਾਜ ਫਿਲਮਜ਼ ਦੀ ਸਪਾਈ ਯੂਨੀਵਰਸ ਦੀ ਨਵੀਨਤਮ ਪੇਸ਼ਕਸ਼ ‘ਪਠਾਨ’ ਦਾ ਨਿਰਦੇਸ਼ਨ ਕਰਨ ਵਾਲੇ ਸਿਧਾਰਥ ਆਨੰਦ ਨੇ ਦੱਸਿਆ ਹੈ ਕਿ ਤੱਥ ਇਹ ਹੈ ਕਿ ‘ਪਠਾਨ’ ਹਿੰਦੀ ਸਿਨੇਮਾ ਦੇ ਇਤਿਹਾਸ ’ਚ ਦੁਨੀਆ ਭਰ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ। ਇਹ ਫ਼ਿਲਮ 400 ਕਰੋੜ ਦਾ ਅੰਕੜਾ ਤੋੜਨ ਵਾਲੀ ਪਹਿਲੀ ਹਿੰਦੀ ਫ਼ਿਲਮ ਹੈ। ਇਕ ਨਿਰਦੇਸ਼ਕ ਹੋਣ ਦੇ ਨਾਤੇ ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਗੱਲ ਇਹ ਹੈ ਕਿ ਹੁਣ ਤੱਕ ਬਹੁਤ ਸਾਰੇ ਸਿੰਗਲ ਸਕ੍ਰੀਨ ਸਿਨੇਮਾਘਰ ਦੁਬਾਰਾ ਖੁੱਲ੍ਹ ਗਏ ਹਨ ਤੇ ਦੇਸ਼ ਭਰ ’ਚ ਇਕ ਵਾਰ ਫਿਰ ਹਾਊਸਫੁੱਲ ਹੋਣ ਦੇ ਸੰਕੇਤ ਹਨ।
ਇਹ ਖ਼ਬਰ ਵੀ ਪੜ੍ਹੋ : ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਲੱਗਾ ਵੱਡਾ ਕੱਟਆਊਟ
ਫ਼ਿਲਮ ਦੇ ਹਰ ਗੀਤ ਤੇ ਕਈ ਦ੍ਰਿਸ਼ਾਂ ’ਤੇ ਲੋਕਾਂ ਨੇ ਡਾਂਸ ਕੀਤਾ, ਤਾੜੀਆਂ ਵਜਾਈਆਂ ਤੇ ਸੀਟੀਆਂ ਵਜਾਈਆਂ, ਜਿਸ ਦਾ ਮਤਲਬ ਹੈ ਕਿ ਅਜਿਹੀ ਫ਼ਿਲਮ ਬਣਾਉਣਾ, ਜਿਸ ਨਾਲ ਵਿਸ਼ਵ ਪੱਧਰ ’ਤੇ ਦਰਸ਼ਕਾਂ ਦਾ ਸੱਚਮੁੱਚ ਮਨੋਰੰਜਨ ਕੀਤਾ ਗਿਆ ਹੋਵੇ, ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਮੈਂ ਇਸ ਸਮੇਂ ਇਸ ਦਾ ਆਨੰਦ ਲੈ ਰਿਹਾ ਹਾਂ ‘ਵਾਰ’ ਨਾਲ ਤੇ ਹੁਣ ‘ਪਠਾਨ’ ਨਾਲ ਸਿਧਾਰਥ ਬਿਨਾਂ ਸ਼ੱਕ ਨੰਬਰ ਇਕ ਬਣ ਗਏ ਹਨ।
ਇਹ ਖ਼ਬਰ ਵੀ ਪੜ੍ਹੋ : 9 ਫਰਵਰੀ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਟਰੇਲਰ
ਭਾਰਤ ’ਚ ਆਪਣੀ ਸ਼ੈਲੀ ਦਾ ਇਕ ਨਿਰਦੇਸ਼ਕ, ਜਦੋਂ ਕਿ ਰਿਤਿਕ ਰੋਸ਼ਨ, ਟਾਈਗਰ ਸ਼ਰਾਫ ਤੇ ਵਾਣੀ ਕਪੂਰ ਨਾਲ ‘ਵਾਰ’ ਨੇ ਦੁਨੀਆ ਭਰ ’ਚ 477 ਕਰੋੜ ਦੀ ਕਮਾਈ ਕੀਤੀ ਹੈ। ਸਿਧਾਰਥ ਪਹਿਲਾਂ ਹੀ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਤੇ ਜੌਨ ਅਬ੍ਰਾਹਮ ਸਟਾਰਰ ‘ਪਠਾਨ’ ਨਾਲ ਇਕ ਅਜਿਹੀ ਫ਼ਿਲਮ ਬਣਾ ਚੁੱਕੇ ਹਨ, ਜਿਸ ਨੇ ਹੁਣ ਤੱਕ ਦੁਨੀਆ ਭਰ ’ਚ 832.20 ਕਰੋੜ ਦੀ ਕਮਾਈ ਕੀਤੀ ਹੈ। ਇਹ ਯਸ਼ਰਾਜ ਫਿਲਮਜ਼ ਦੀ ਸਪਾਈ ਫ੍ਰੈਂਚਾਇਜ਼ੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।