‘ਪਠਾਨ’ ਨੇ ਦੂਜੇ ਦਿਨ ਵੀ ਬਾਕਸ ਆਫਿਸ ’ਤੇ ਲਿਆਂਦਾ ਤੂਫ਼ਾਨ, ਦੋ ਦਿਨਾਂ ’ਚ ਕਮਾਈ 200 ਕਰੋੜ ਪਾਰ

Saturday, Jan 28, 2023 - 10:42 AM (IST)

‘ਪਠਾਨ’ ਨੇ ਦੂਜੇ ਦਿਨ ਵੀ ਬਾਕਸ ਆਫਿਸ ’ਤੇ ਲਿਆਂਦਾ ਤੂਫ਼ਾਨ, ਦੋ ਦਿਨਾਂ ’ਚ ਕਮਾਈ 200 ਕਰੋੜ ਪਾਰ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਰਹੀ ਹੈ। ਫ਼ਿਲਮ ਨੇ ਜਿਥੇ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਦਾ ਰਿਕਾਰਡ ਬਣਾਇਆ, ਉਥੇ ਦੂਜੇ ਦਿਨ ਵੀ ਫ਼ਿਲਮ ਦੀ ਕਮਾਈ ’ਚ ਭਾਰੀ ਵਾਧਾ ਹੋਇਆ।

ਪਹਿਲੇ ਦਿਨ ਭਾਰਤ ’ਚ ਹਿੰਦੀ ਭਾਸ਼ਾ ’ਚ ਜਿਥੇ ‘ਪਠਾਨ’ ਨੇ 55 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਨੇ 68 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਦੋ ਦਿਨਾਂ ਦੀ ਭਾਰਤ ’ਚ ਕਲੈਕਸ਼ਨ 123 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲਿਫ਼ਟ ਲੈ ਪੁੱਜਾ ਯਾਦਗਾਰ ’ਤੇ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਫ਼ਿਲਮ ਕਮਾਈ ਦੇ ਝੰਡੇ ਗੱਡ ਰਹੀ ਹੈ। ਫ਼ਿਲਮ ਨੇ ਜਿਥੇ ਪਹਿਲੇ ਦਿਨ ਦੁਨੀਆ ਭਰ ’ਚ 106 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਇਸ ਦੀ ਕਮਾਈ 113.60 ਕਰੋੜ ਰੁਪਏ ਹੋਈ। ਇਸ ਦੇ ਨਾਲ ਹੀ ਫ਼ਿਲਮ ਨੇ ਦੋ ਦਿਨਾਂ ’ਚ ਦੁਨੀਆ ਭਰ ’ਚ 219.60 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਦੱਸ ਦੇਈਏ ਕਿ ‘ਪਠਾਨ’ ਫ਼ਿਲਮ ਦਾ ਬਜਟ 250 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਜਿਸ ਨੂੰ ਇਹ ਫ਼ਿਲਮ ਆਸਾਨੀ ਨਾਲ ਪਾਰ ਕਰ ਲਵੇਗੀ। ਉਥੇ ਜੇਕਰ ਇਸ ਦੀ ਕਮਾਈ ਇੰਝ ਹੀ ਚੱਲਦੀ ਰਹੀ ਤਾਂ ਪਹਿਲੇ ਵੀਕੈਂਡ ’ਤੇ ਹੀ ‘ਪਠਾਨ’ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


author

Rahul Singh

Content Editor

Related News