ਕਾਰਤਿਕ ਤੇ ਕਿਆਰਾ ਸਟਾਰਰ ‘ਸੱਤਿਆ ਪ੍ਰੇਮ ਕੀ ਕਥਾ’ ਦਾ ਟਰੈਕ ‘ਪਸੂਰੀ ਨੂ’ ਹੋਇਆ ਰਿਲੀਜ਼

Tuesday, Jun 27, 2023 - 03:53 PM (IST)

ਕਾਰਤਿਕ ਤੇ ਕਿਆਰਾ ਸਟਾਰਰ ‘ਸੱਤਿਆ ਪ੍ਰੇਮ ਕੀ ਕਥਾ’ ਦਾ ਟਰੈਕ ‘ਪਸੂਰੀ ਨੂ’ ਹੋਇਆ ਰਿਲੀਜ਼

ਜਲੰਧਰ (ਬਿਊਰੋ) - ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਦੀ ‘ਸੱਤਿਆਪ੍ਰੇਮ ਕੀ ਕਥਾ’ ਨੂੰ ਲੈ ਕੇ ਦਰਸ਼ਕਾਂ ’ਚ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਫ਼ਿਲਮ ਦੇ ਧਮਾਕੇਦਾਰ ਟਰੇਲਰ ਤੇ ਗੀਤਾਂ ਨੇ ਪਹਿਲਾਂ ਹੀ ਦਰਸ਼ਕਾਂ ’ਚ ਉਤਸ਼ਾਹ ਵਧਾ ਦਿੱਤਾ ਹੈ ਪਰ ਹੁਣ ਪ੍ਰਸ਼ੰਸਕਾਂ ਤੇ ਦਰਸ਼ਕਾਂ ਦੇ ਕ੍ਰੇਜ਼ ਨੂੰ ਹੋਰ ਪੱਧਰ ’ਤੇ ਲਿਜਾਣ ਲਈ ਨਿਰਮਾਤਾਵਾਂ ਨੇ ਫ਼ਿਲਮ ਦਾ ਨਵੀਨਤਮ ਟਰੈਕ ‘ਪਸੂਰੀ ਨੂ’ ਲੈ ਕੇ ਆਏ ਹਨ। 

ਅਰਿਜੀਤ ਸਿੰਘ ਦੀ ਜਾਦੂਈ ਆਵਾਜ਼ ਨਾਲ ਇਸ ਗੀਤ ਨੂੰ ਮੁੜ ਜ਼ਿੰਦਾ ਕੀਤਾ ਗਿਆ ਹੈ। ਉਂਝ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੇ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ ਅਤੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਹੁਣ ‘ਪਸੂਰੀ ਨੂ’ ਗੀਤ ਨੂੰ ਆਪਣੀ ਸੁਪਰਹਿੱਟ ਐਲਬਮ ’ਚ ਸ਼ਾਮਲ ਕਰਕੇ, ਨਿਰਮਾਤਾਵਾਂ ਨੇ ਗਾਰੰਟੀ ਦਿੱਤੀ ਹੈ ਕਿ ਇਹ ਸੰਗੀਤ ਬਲਾਕਬਸਟਰ ਹੈ। ਜਿਵੇਂ ਕਿ ਗੀਤ ਦਿਲ ਨੂੰ ਛੂਹ ਲੈਣ ਵਾਲੀ ਧੁੰਨ ਨਾਲ ਬਹੁਤ ਸ਼ਾਨਦਾਰ ਲੱਗ ਰਿਹਾ ਹੈ।

ਇਸ ਗੀਤ 'ਚ ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਦੀ ਕੈਮਿਸਟਰੀ ਇਸ ਨੂੰ ਹੋਰ ਵੀ ਖ਼ਾਸ ਬਣਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਕਿਸ਼ੋਰ ਅਰੋੜਾ ਤੇ ਨਿਰਦੇਸ਼ਕ ਸਮੀਰ ਵਿਦਵਾਂ ਦੇ ਨਾਲ ਸਾਜਿਦ ਨਾਡਿਆਡਵਾਲਾ ਤੇ ਸ਼ਰੀਨ ਮੰਤਰੀ ਕੇਡੀਆ ਨੇ ਆਪੋ-ਆਪਣੀਆਂ ਫੀਚਰ ਫ਼ਿਲਮਾਂ ਲਈ ਰਾਸ਼ਟਰੀ ਪੁਰਸਕਾਰ ਜਿੱਤੇ ਹਨ। ‘ਸੱਤਿਆਪ੍ਰੇਮ ਕੀ ਕਥਾ’ 29 ਜੂਨ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
 


author

sunita

Content Editor

Related News