ਫਾਦਰਜ਼ ਡੇਅ ’ਤੇ ਭਾਵੁਕ ਹੋਏ ਪਰਮੀਸ਼ ਵਰਮਾ, ਕਿਹਾ– ‘ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਂ ਦੇਖਿਆ’

Monday, Jun 21, 2021 - 01:55 PM (IST)

ਫਾਦਰਜ਼ ਡੇਅ ’ਤੇ ਭਾਵੁਕ ਹੋਏ ਪਰਮੀਸ਼ ਵਰਮਾ, ਕਿਹਾ– ‘ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਂ ਦੇਖਿਆ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਪਰਮੀਸ਼ ਵਰਮਾ ਅਕਸਰ ਆਪਣੇ ਪਿਤਾ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਫਾਦਰਜ਼ ਡੇਅ ਮੌਕੇ ਵੀ ਪਰਮੀਸ਼ ਵਰਮਾ ਨੇ ਪਿਤਾ ਨਾਲ ਇਕ ਭਾਵੁਕ ਤਸਵੀਰ ਸਾਂਝੀ ਕੀਤੀ ਹੈ।

ਜੋ ਤਸਵੀਰ ਪਰਮੀਸ਼ ਨੇ ਸਾਂਝੀ ਕੀਤੀ ਹੈ, ਉਹ ਉਸ ਦੇ ਬਚਪਨ ਦੀ ਹੈ। ਇਸ ਤਸਵੀਰ ’ਚ ਪਰਮੀਸ਼ ਵਰਮਾ ਆਪਣੇ ਪਿਤਾ ਦੇ ਮੋਢਿਆਂ ’ਤੇ ਚੜ੍ਹੇ ਦਿਖਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਇਸ ਗਾਇਕ ਨੇ ਅਕਸ਼ੇ ਕੁਮਾਰ ਨੂੰ ਦੱਸਿਆ ‘ਗਰੀਬਾਂ ਦਾ ਮਿਥੁਨ ਚੱਕਰਵਰਤੀ’

ਤਸਵੀਰ ਦੀ ਕੈਪਸ਼ਨ ’ਚ ਪਰਮੀਸ਼ ਲਿਖਦੇ ਹਨ, ‘ਜੇਬ ਖਾਲੀ ’ਚ ਵੀ ਕਰੇ ਜ਼ਿੱਦਾਂ ਪੂਰੀਆਂ ਜੋ, ਇੰਝ ਰੱਖਦਾ ਕੋਈ ਹੋਰ ਮੈਂ ਧਿਆਨ ਨਹੀਂ ਦੇਖਿਆ। ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਂ ਦੇਖਿਆ, ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਂ ਦੇਖਿਆ।’

 
 
 
 
 
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਪਰਮੀਸ਼ ਵਰਮਾ ਦੀ ਇਸ ਤਸਵੀਰ ਨੂੰ ਹੁਣ ਤਕ 1 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਉਥੇ ਉਸ ਦੇ ਚਾਹੁਣ ਵਾਲੇ ਇਸ ਤਸਵੀਰ ’ਤੇ ਰੱਜ ਕੇ ਕੁਮੈਂਟਸ ਵੀ ਕਰ ਰਹੇ ਹਨ।

ਦੱਸ ਦੇਈਏ ਕਿ ਪਰਮੀਸ਼ ਵਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮੈਂ ਤੇ ਬਾਪੂ’ ਤੇ ‘ਮੈਂਟਲ ਰਿਟਰਨਜ਼’ ਦੀ ਤਿਆਰੀ ਕਰ ਰਹੇ ਹਨ। ਪਰਮੀਸ਼ ਨੇ ‘ਮੈਂ ਤੇ ਬਾਪੂ’ ਤੇ ‘ਮੈਂਟਲ ਰਿਟਰਨਜ਼’ ਹੈਸ਼ਟੈਗ ਦੀ ਵਰਤੋਂ ਕਰਦਿਆਂ ਇੰਸਟਾਗ੍ਰਾਮ ’ਤੇ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਫ਼ਿਲਮਾਂ ਲਈ ਤਿਆਰ ਹੋਣ ਲਈ ਵੀ ਕਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News