ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

Tuesday, Aug 25, 2020 - 03:19 PM (IST)

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ 'ਚ 'ਸੈਲਫੀ ਕਵੀਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ 'ਚ ਆਪਣੇ ਹਿੱਟ ਗਾਣਿਆਂ ਲਈ ਬੇਹੱਦ ਫੇਮਸ ਹੈ। ਹੁਣ ਤਕ ਕਰੀਅਰ 'ਚ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਜਲਦ ਹੀ ਹੁਣ ਨੇਹਾ ਕੱਕੜ ਦਾ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਨੇਹਾ ਨੇ ਹਾਲ ਹੀ 'ਚ ਪੂਰੀ ਕੀਤੀ ਹੈ। ਇਸ ਗੀਤ 'ਚ ਉਨ੍ਹਾਂ ਨਾਲ ਪੰਜਾਬੀ ਗਾਇਕ ਪਰਮੀਸ਼ ਵਰਮਾ ਵੀ ਹਨ। ਉੱਥੇ ਹੀ ਨੇਹਾ, ਪਰਮੀਸ਼ ਵਰਮਾ ਨਾਲ ਆਪਣੀ ਇੱਕ ਤਸਵੀਰ ਨੂੰ ਲੈ ਕੇ ਚਰਚਾ 'ਚ ਆਈ ਹੈ। ਇਸ ਤਸਵੀਰ 'ਚ ਪਰਮੀਸ਼ ਵਰਮਾ ਨੇ ਨੇਹਾ ਨੂੰ ਗੋਦ 'ਚ ਚੁੱਕਿਆ ਹੋਇਆ ਹੈ।

 
 
 
 
 
 
 
 
 
 
 
 
 
 

Parmish Kainda: Main Thakk Gaya, Aap Itne Heavy ho Neha @parmishverma 😅🙈 Waise he also says that I’m the Sweetest Person he’s ever met! 🥰 and I feel the same for Him 🙌🏼 Anyway 43 Kgs is my weight 🥰 What’s Yours? #DiamondDaChalla 💍 26th Aug #ParmishVerma #NehaKakkar #NehuDiaries

A post shared by Neha Kakkar (@nehakakkar) on Aug 22, 2020 at 11:07pm PDT

ਨੇਹਾ ਕੱਕੜ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ, 'ਪਰਮੀਸ਼ ਕਹਿੰਦਾ ਮੈਂ ਥੱਕ ਗਿਆ, ਤੁਸੀਂ ਕਿੰਨੇ ਹੈਵੀ ਹੋ ਨੇਹਾ ਪਰ ਤੁਸੀਂ ਬਹੁਤ ਸਵੀਟ ਤੇ ਚੰਗੇ ਇਨਸਾਨ ਵੀ ਹੋ। ਉਹ ਅੱਜ ਤੋਂ ਪਹਿਲਾਂ ਅਜਿਹਾ ਕਿਸੇ ਵੀ ਇਨਸਾਨ ਨਾਲ ਨਹੀਂ ਮਿਲੇ ਹਨ ਤੇ ਮੈਨੂੰ ਉਸ ਲਈ ਵੀ ਅਜਿਹਾ ਲੱਗਦਾ ਹੈ। ਵੈਸੇ ਮੇਰਾ ਭਾਰ 43 ਕਿਲੋ ਹੈ।'
PunjabKesari
ਨੇਹਾ ਕੱਕੜ ਨੇ ਇਸ ਤਸਵੀਰ ਨੂੰ ਪਰਮੀਸ਼ ਵਰਮਾ ਨੂੰ ਵੀ ਟੈਗ ਕੀਤਾ ਹੈ। ਉੱਥੇ ਪਰਮੀਸ਼ ਵਰਮਾ ਨੇ ਇਸ 'ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਲਿਖਿਆ, 'ਹਾਂ ਇਹ ਸੱਚ ਹੈ, ਤੁਸੀਂ ਸੱਚ 'ਚ ਬਹੁਤ ਹੀ ਸਵੀਟ ਇਨਸਾਨ ਹੋ ਨੇਹਾ।' ਨੇਹਾ ਦੀ ਇਸ ਤਸਵੀਰ 'ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟਸ ਕਰ ਰਹੇ ਹਨ। 
PunjabKesari
ਦੱਸਣਯੋਗ ਹੈ ਕਿ ਨੇਹਾ ਕੱਕੜ ਦਾ ਨਵਾਂ ਗੀਤ 26 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਂ 'ਡਾਇਮੰਡ ਦਾ ਛੱਲਾ' ਹੈ। ਉੱਥੇ ਹੀ ਇਸ ਗੀਤ ਦਾ Music track Gurinder Bawa ਨੇ ਡਾਇਰੈਕਟ ਕੀਤਾ ਹੈ।
PunjabKesari


author

sunita

Content Editor

Related News