ਮੰਦਿਰਾ ਬੇਦੀ ਨੂੰ ਟਰੋਲ ਕਰਨ ਵਾਲਿਆਂ ’ਤੇ ਭੜਕਿਆ ਪਰਮੀਸ਼ ਵਰਮਾ, ਜਵਾਬ ਸੁਣ ਤੁਸੀਂ ਵੀ ਹੋਵੋਗੇ ਮੁਰੀਦ
Monday, Jul 12, 2021 - 02:39 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਕੋਈ ਵਾਇਰਲ ਚੀਜ਼ ਹੋਵੇ ਤਾਂ ਪਰਮੀਸ਼ ਵਰਮਾ ਉਸ ’ਤੇ ਆਪਣਾ ਪੱਖ ਵੀ ਰੱਖਦੇ ਹਨ।
ਹਾਲ ਹੀ ’ਚ ਮੰਦਿਰਾ ਬੇਦੀ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਮੰਦਿਰਾ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ ਸੀ। ਸੋਸ਼ਲ ਮੀਡੀਆ ’ਤੇ ਅੰਤਿਮ ਸੰਸਕਾਰ ਦੀਆਂ ਜੋ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋਈਆਂ ਸਨ, ਉਨ੍ਹਾਂ ’ਚ ਅੰਤਿਮ ਸੰਸਕਾਰ ਦੀਆਂ ਰਸਮਾਂ ਮੰਦਿਰਾ ਬੇਦੀ ਨਿਭਾਉਂਦੀ ਨਜ਼ਰ ਆ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : ਅੰਬਰ ਧਾਲੀਵਾਲ ਦੀਆਂ ਹੌਟ ਤਸਵੀਰਾਂ ਦੇਖ ਜਦੋਂ ਲੋਕਾਂ ਨੇ ਦਿੱਤੀ ਸੂਟ ਪਹਿਨਣ ਦੀ ਸਲਾਹ, ਦੇਖੋ ਕੀ ਮਿਲਿਆ ਜਵਾਬ
ਇਹ ਤਸਵੀਰਾਂ ਤੇ ਵੀਡੀਓਜ਼ ਜਦੋਂ ਵਾਇਰਲ ਹੋਈਆਂ ਤਾਂ ਕੁਝ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਵਲੋਂ ਮੰਦਿਰਾ ਨੂੰ ਟਰੋਲ ਕਰਨ ਦੇ ਚਲਦਿਆਂ ਹੁਣ ਪਰਮੀਸ਼ ਵਰਮਾ ਨੇ ਇਕ ਪੋਸਟ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਹੈ।
ਪਰਮੀਸ਼ ਵਰਮਾ ਮੰਦਿਰਾ ਦਾ ਸਮਰਥਨ ਕਰਦਿਆਂ ਲਿਖਦੇ ਹਨ, ‘ਮੈਂ ਇਹ ਦੇਖ ਕੇ ਦੁਖੀ ਹਾਂ ਕਿ ਲੋਕ ਮੰਦਿਰਾ ਬੇਦੀ ਨੂੰ ਟਰੋਲ ਕਰ ਰਹੇ ਹਨ ਕਿਉਂਕਿ ਉਸ ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਿਭਾਇਆ ਹੈ। ਜਿਸ ਕਿਸੇ ਦਾ ਜੀਵਨਸਾਥੀ ਇਸ ਦੁਨੀਆ ਤੋਂ ਚਲਾ ਗਿਆ ਹੈ, ਉਸ ਲਈ ਤੁਸੀਂ ਜੇ ਹਮਦਰਦੀ ਨਹੀਂ ਦਿਖਾ ਸਕਦੇ ਤਾਂ ਮਾੜੇ ਸਮੇਂ ’ਚ ਉਨ੍ਹਾਂ ਦੀ ਬੇਇੱਜ਼ਤੀ ਵੀ ਨਾ ਕਰੋ।’
ਪਰਮੀਸ਼ ਨੇ ਅੱਗੇ ਲਿਖਿਆ, ‘ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਨਿੱਜੀ ਜ਼ਿੰਦਗੀ ’ਚ ਦਖ਼ਲ ਦੇਣ ਵਾਲੇ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਕਿਸੇ ਦੀ ਪਤਨੀ ਜਾਂ ਧੀ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਹਨ। ਜੇਕਰ ਇਹ ‘ਜ਼ਿੰਮੇਵਾਰੀ’ ਤੇ ‘ਇੱਜ਼ਤ’ ਦੀ ਗੱਲ ਹੈ ਤਾਂ ਇਕ ਪਤਨੀ ਤੇ ਵੱਡੀ ਧੀ ਨਾਲੋਂ ਜ਼ਿਆਦਾ ਹੋਰ ਕਿਸੇ ਦੀ ਜ਼ਿੰਮੇਵਾਰੀ ਨਹੀਂ ਬਣਦੀ, ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਗੁਆਇਆ ਹੈ।’
ਨੋਟ– ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।