ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ, ਪ੍ਰਸ਼ੰਸਕਾਂ ''ਚ ਉਤਸੁਕਤਾ ਵਧੀ

2021-09-01T13:37:16.593

ਚੰਡੀਗੜ੍ਹ (ਬਿਊਰੋ) - ਪੰਜਾਬੀ ਪ੍ਰਸਿੱਧ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ ਵਿਚ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜੋ ਹਰ ਪਾਸੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਸ਼ੈਰੀ ਮਾਨ ਦੀ ਇਸ ਪੋਸਟ ਨੇ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਦੇ ਵਿਆਹ ਦੀਆਂ ਖ਼ਬਰਾਂ ਨੂੰ ਹਵਾ ਦੇ ਦਿੱਤੀ ਹੈ। ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨਾਲ ਆਪਣੀ ਇਕ ਤਸਵੀਰ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ  ਲਿਖਿਆ ਹੈ, ''ਡੱਬਾ ਭਾਵੇਂ ਆਵੇ, ਭਾਵੇਂ ਨਾ ਆਏ ਮਿੱਠੇ ਦਾ …ਪਤਾ ਬਸ ਲੱਗ ਜਾਵੇ ਵਿਆਹ ਕਿੱਥੇ ਆ ਪਰਮੀਸ਼ ਵਰਮਾ…ਹਾਂ ਫਿਰ ਕਦੋਂ ਤੇ ਕਿੱਥੇ ?।' ਸ਼ੈਰੀ ਮਾਨ ਵੱਲੋਂ ਸ਼ੇਅਰ ਕੀਤੀ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਸ਼ੈਰੀ ਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਪੋਸਟ ਤੋਂ ਅੰਦਾਜ਼ਾ ਲਗਾ ਰਹੇ ਹਨ ਪਰਮੀਸ਼ ਵਰਮਾ ਦਾ ਵਿਆਹ ਬਹੁਤ ਜਲਦ ਹੋਣ ਵਾਲਾ ਹੈ।

PunjabKesari

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਪ੍ਰੇਮਿਕਾ ਬਾਰੇ ਖੁਲਾਸਾ ਕੀਤਾ ਸੀ। ਪਰਮੀਸ਼ ਵਰਮਾ ਨੇ ਦੱਸਿਆ ਸੀ ਕਿ ਮੇਰੀ ਪ੍ਰੇਮਿਕਾ ਦਾ ਨਾਂ ਗੁਨੀਤ ਗਰੇਵਾਲ ਹੈ। ਗੁਨੀਤ (ਗੀਤ ਗਰੇਵਾਲ) ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੰਸਦ ਮੈਂਬਰ ਲਈ ਨਾਮਜਦ ਕੀਤੀ ਗਈ ਹੈ। ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ।

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਪੰਜਾਬੀ ਇੰਡਸਟਰੀ ਵਿਚ ਨਾਂ ਬਨਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਉਹ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਚੰਗਾ ਗਾਇਕ ਵੀ ਹੈ। ਉਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿਚ 'ਫਾਰਮਿੰਗ' ਗੀਤ ਵਿਚ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਆਪਣਾ ਨਵਾਂ ਗੀਤ ਲੈ ਕੇ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ। ਉਹ ਹੋਰ ਦੱਸ (Hor Dus) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ, 'ਨੀਂ ਤੂੰ #HorDus ❤️Coming Soon. StayTuned।' 

PunjabKesari
ਪਰਮੀਸ਼ ਵਰਮਾ ਅਖੀਰਲੀ ਵਾਰ 'ਜਿੰਦੇ ਮੇਰੀਏ' ਫ਼ਿਲਮ 'ਚ ਸੋਨਮ ਬਾਜਵਾ ਨਾਲ ਵੱਡੇ ਪਰਦੇ 'ਤੇ ਨਜ਼ਰ ਆਏ ਸਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੀ ਫੈਨ ਫਾਲਵਿੰਗ ਦੀ ਤਾਂ 6.3 ਮਿਲੀਅਨ ਲੋਕ ਉਨ੍ਹਾਂ ਨੂੰ ਇੰਸਟਾਗ੍ਰਾਮ ਅਕਾਉਂਟ 'ਤੇ ਫਾਲੋ ਕਰਦੇ ਹਨ।


sunita

Content Editor

Related News