ਮਾਂਗ ’ਚ ਰਾਘਵ ਚੱਢਾ ਦੇ ਨਾਂ ਦਾ ਸਿੰਦੂਰ ਸਜਾ ਕੇ ਪਰਿਣੀਤੀ ਚੋਪੜਾ ਨੇ ਕੀਤੀ ਰੈਂਪ ਵਾਕ, ਲੋਕਾਂ ਨੇ ਕੀਤੀ ਤਾਰੀਫ਼

Saturday, Oct 14, 2023 - 05:30 PM (IST)

ਮਾਂਗ ’ਚ ਰਾਘਵ ਚੱਢਾ ਦੇ ਨਾਂ ਦਾ ਸਿੰਦੂਰ ਸਜਾ ਕੇ ਪਰਿਣੀਤੀ ਚੋਪੜਾ ਨੇ ਕੀਤੀ ਰੈਂਪ ਵਾਕ, ਲੋਕਾਂ ਨੇ ਕੀਤੀ ਤਾਰੀਫ਼

ਮੁੰਬਈ (ਬਿਊਰੋ)– ਨਵੀਂ ਲਾੜੀ ਪਰਿਣੀਤੀ ਚੋਪੜਾ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ। 24 ਸਤੰਬਰ ਨੂੰ ਉਸ ਨੇ ‘ਆਪ’ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਵਿਆਹ ਕਰਵਾ ਲਿਆ। ਇਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਉਦੈਪੁਰ ਛੱਡਣ ਤੋਂ ਲੈ ਕੇ ਦਿੱਲੀ ਤੱਕ ਦੇ ਸਫਰ ਦੌਰਾਨ, ਉਸ ਦੀ ਹਰ ਝਲਕ ਦੇਖਣ ਨੂੰ ਮਿਲੀ। ਇੰਨਾ ਹੀ ਨਹੀਂ, ਹੁਣ ਅਦਾਕਾਰਾ ਨੇ ਵਿਆਹ ਦੇ ਸੰਗੀਤ ਤੋਂ ਲੈ ਕੇ ਹਲਦੀ ਸਮਾਰੋਹ ਤੱਕ ਦੀਆਂ ਕਈ ਅੰਦਰੂਨੀ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। 14 ਦਿਨਾਂ ਬਾਅਦ ਉਹ ਮੁੰਬਈ ਸਥਿਤ ਆਪਣੇ ਪੇਕੇ ਘਰ ਵੀ ਆ ਗਈ ਪਰ ਫਿਰ ਉਹ ਦਿੱਲੀ ਵਾਪਸ ਚਲੀ ਗਈ। ਹੁਣ ਉਸ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਸਿੰਦੂਰ ਨਾਲ ਭਰੀ ਮਾਂਗ ’ਚ ਨਜ਼ਰ ਆ ਰਹੀ ਹੈ।

PunjabKesari

ਪਰਿਣੀਤੀ ਚੋਪੜਾ ਦੇ ਵਿਆਹ ’ਚ ਮੰਗਲਸੂਤਰ ਤੋਂ ਜ਼ਿਆਦਾ ਉਸ ਦੇ ਸਿੰਦੂਰ ਦੀ ਚਰਚਾ ਹੋਈ ਸੀ। ਵਿਆਹ ਤੋਂ ਬਾਅਦ ਜਦੋਂ ਉਸ ਨੂੰ ਪਹਿਲੀ ਵਾਰ ਦੇਖਿਆ ਗਿਆ ਤਾਂ ਉਸ ਨੇ ਪੱਛਮੀ ਪਹਿਰਾਵੇ ’ਚ ਚੂੜ੍ਹੀਆਂ ਤੇ ਸਿੰਦੂਰ ਲਗਾਇਆ ਸੀ। ਇਸ ਤੋਂ ਬਾਅਦ ਇਹ ਦੋਵੇਂ ਚੀਜ਼ਾਂ ਸਹੁਰੇ ਘਰ ’ਚ ਵੀ ਦੇਖੀਆਂ ਗਈਆਂ।

PunjabKesari

ਫਿਰ ਜਦੋਂ ਉਸ ਨੂੰ 14 ਦਿਨਾਂ ਬਾਅਦ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਤਾਂ ਉਹ ਕਾਲੇ ਰੰਗ ਦੇ ਪਹਿਰਾਵੇ ’ਚ ਵੀ ਆਪਣੇ ਸੰਸਕਾਰ ਨੂੰ ਨਹੀਂ ਭੁੱਲੀ। ਉਸ ਨੂੰ ਲਾਲ ਸਿੰਦੂਰ ਨਾਲ ਮਾਂਗ ਸਜਾਈ ਦੇਖੀ ਗਈ ਸੀ। ਉਸ ਦੇ ਹੱਥਾਂ ’ਚ ਗੁਲਾਬੀ ਚੂੜ੍ਹੀਆਂ ਵੀ ਸਨ। ਇਥੋਂ ਤੱਕ ਕਿ ਜਦੋਂ ਉਹ ਦਿੱਲੀ ਜਾ ਰਹੀ ਸੀ ਤਾਂ ਉਸ ਨੇ ਜੀਨਸ ਤੇ ਓਵਰਸਾਈਜ਼ਡ ਹੂਡੀ ਨਾਲ ਇਹ ਦੋਵੇਂ ਚੀਜ਼ਾਂ ਕੈਰੀ ਕੀਤੀਆਂ ਸਨ।

PunjabKesari

ਹੁਣ ਜਦੋਂ ਉਸ ਨੇ ਦਿੱਲੀ ’ਚ ਲੈਕਮੇ ਫੈਸ਼ਨ ਵੀਕ ’ਚ ਰੈਂਪ ’ਤੇ ਵਾਕ ਕੀਤੀ ਤਾਂ ਉਹ ਨਵੀਂ ਵਿਆਹੀ ਲਾੜੀ ਵਾਂਗ ਉਸੇ ਨਿਖਾਰ ’ਚ ਨਜ਼ਰ ਆਈ। ਇਸ ਦੌਰਾਨ ਵੀ ਉਹ ਆਪਣੇ ਵਿਆਹੁਤਾ ਜੀਵਨ ਦਾ ਪ੍ਰਤੀਕ ਲੈ ਕੇ ਚੱਲ ਰਹੀ ਸੀ। ਉਸ ਦੀ ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਉਸ ਦੀ ਤਾਰੀਫ਼ ਕਰਨ ਲੱਗਾ। ਉਸ ਨੇ ਸਟੇਜ ’ਤੇ ਵੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜਿਸ ਡਿਜ਼ਾਈਨਰ ਦੀ ਨੁਮਾਇੰਦਗੀ ਕਰ ਰਹੀ ਸੀ, ਉਨ੍ਹਾਂ ਨੇ ਵੀ ਉਸ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਕੰਪਨੀ ਦੇਣ ਲੱਗੀ।

PunjabKesari

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਪਰਿਣੀਤੀ ਚੋਪੜਾ ਦੀ ਤਾਰੀਫ਼ ਕਰ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, ‘‘ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਦਿਖਣ ਲੱਗੀ ਹੈ।’’ ਇਕ ਨੇ ਕਿਹਾ, ‘‘ਸੁੰਦਰ ਸਾੜ੍ਹੀ ’ਚ ਸੋਹਣੀ ਔਰਤ।’’ ਇਕ ਨੇ ਕਿਹਾ, ‘‘ਉਹ ਹੋਰ ਵੀ ਸੋਹਣੀ ਲੱਗਦੀ, ਜੇ ਉਸ ਨੇ ਲਾਲ ਰੰਗ ਪਹਿਨਿਆ ਹੁੰਦਾ ਪਰ ਉਹ ਅਜੇ ਵੀ ਚੰਗੀ ਲੱਗ ਰਹੀ ਹੈ।’’ ਇਕ ਯੂਜ਼ਰ ਨੇ ਲਿਖਿਆ, ‘‘ਇਕ ਪਰਫੈਕਟ ਵਿਆਹੀ ਹੋਈ ਔਰਤ ਦੀ ਤਰ੍ਹਾਂ ਦਿਖ ਰਹੀ ਹੈ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News