ਪਰਿਣੀਤੀ ਨੇ ਰਾਘਵ ਨਾਲ ਮਨਾਈ ਪਹਿਲੀ ਦੀਵਾਲੀ, ਲਾੜੀ ਵਾਂਗ ਸਜਾਇਆ ਪਤੀ ਦਾ ਘਰ (ਤਸਵੀਰਾਂ)

Monday, Nov 13, 2023 - 03:29 PM (IST)

ਪਰਿਣੀਤੀ ਨੇ ਰਾਘਵ ਨਾਲ ਮਨਾਈ ਪਹਿਲੀ ਦੀਵਾਲੀ, ਲਾੜੀ ਵਾਂਗ ਸਜਾਇਆ ਪਤੀ ਦਾ ਘਰ (ਤਸਵੀਰਾਂ)

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਸ ਸਾਲ 24 ਸਤੰਬਰ ਨੂੰ ਉਦੈਪੁਰ 'ਚ ਰਾਜਨੇਤਾ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਵਿਆਹ ਮਗਰੋਂ ਇਹ ਜੋੜਾ ਆਪਣੀ ਜ਼ਿੰਦਗੀ ਨਾਲ ਜੁੜੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਲਗਾਤਾਰ ਸ਼ੇਅਰ ਕਰ ਰਿਹਾ ਹੈ।

PunjabKesari

ਆਪਣਾ ਪਹਿਲਾ ਕਰਵਾ ਚੌਥ ਮਨਾਉਣ ਤੋਂ ਬਾਅਦ ਹੁਣ ਪਰਿਣੀਤੀ ਨੇ 12 ਨਵੰਬਰ ਨੂੰ ਆਪਣੀ ਪਹਿਲੀ ਦੀਵਾਲੀ ਰਾਘਵ ਨਾਲ ਮਨਾਈ। ਅਦਾਕਾਰਾ ਨੇ ਹਾਲ ਹੀ 'ਚ ਦੀਵਾਲੀ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

PunjabKesari

ਦੀਵਾਲੀ ਦੇ ਜਸ਼ਨ ਲਈ ਜੋੜੇ ਨੇ ਰਵਾਇਤੀ ਲੁੱਕ ਨੂੰ ਚੁਣਿਆ। ਲੁੱਕ ਦੀ ਗੱਲ ਕਰੀਏ ਤਾਂ ਪਰਿਣੀਤੀ ਨੇ ਦੀਵਾਲੀ ਸੈਲੀਬ੍ਰੇਸ਼ਨ ਲਈ ਮੈਰੂਨ ਰੰਗ ਦੀ ਸਾੜੀ ਪਾਈ ਹੈ, ਜਿਸ 'ਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਹੈ। ਮਿਨਿਮਲ ਮੇਕਅੱਪ ਅਤੇ ਈਅਰਰਿੰਗਸ ਪਰਿਣੀਤੀ ਦੇ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਉਥੇ ਹੀ ਰਾਘਵ ਕਾਲੇ ਕੁੜਤੇ ਪਜਾਮੇ 'ਚ ਬਹੁਤ ਹੀ ਹੈਂਡਸਮ ਲੱਗ ਲੱਗ ਰਿਹਾ ਹੈ। ਪਰਿਣੀਤੀ ਨੇ ਇਨ੍ਹਾਂ ਤਸਵੀਰਾਂ ਨਾਲ ਲਿਖਿਆ- ਮੇਰਾ ਘਰ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari

ਵਰਕ ਫਰੰਟ 'ਤੇ, ਪਰਿਣੀਤੀ ਨੂੰ ਹਾਲ ਹੀ 'ਚ ਸਰਵਾਈਵਲ ਥ੍ਰਿਲਰ 'ਮਿਸ਼ਨ ਰਾਣੀਗੰਜ: ਦਿ ਗ੍ਰੇਟ ਭਾਰਤ ਬਚਾਓ' 'ਚ ਅਕਸ਼ੈ ਕੁਮਾਰ ਨਾਲ ਦੇਖਿਆ ਗਿਆ ਸੀ। ਪਰਿਣੀਤੀ ਇਮਤਿਆਜ਼ ਅਲੀ ਦੀ ਫ਼ਿਲਮ 'ਅਮਰ ਸਿੰਘ ਚਮਕੀਲਾ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ। ਇਹ ਫ਼ਿਲਮ 2024 'ਚ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

PunjabKesari


author

sunita

Content Editor

Related News