ਅਕਸ਼ੇ ਕੁਮਾਰ ਦੇ ‘ਹੇਰਾ ਫੇਰੀ 3’ ਤੋਂ ਬਾਹਰ ਹੋਣ ’ਤੇ ਪਰੇਸ਼ ਰਾਵਲ ਦਾ ਹੈਰਾਨੀ ਭਰਿਆ ਬਿਆਨ ਆਇਆ ਸਾਹਮਣੇ
Saturday, Nov 19, 2022 - 03:40 PM (IST)

ਮੁੰਬਈ (ਬਿਊਰੋ)– ਇੰਡਸਟਰੀ ’ਚ ‘ਹੇਰਾ ਫੇਰੀ 3’ ਦੇ ਬਣਨ ਦੀ ਚਰਚਾ ਤੇਜ਼ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਕਸ਼ੇ ਕੁਮਾਰ ਨੇ ਇਸ ਫ਼ਿਲਮ ਦੇ ਆਫਰ ਨੂੰ ਠੁਕਰਾ ਦਿੱਤਾ ਹੈ। ਹਾਲਾਂਕਿ ਅਕਸ਼ੇ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਆਖਿਰ ਉਨ੍ਹਾਂ ਨੇ ਇਸ ਫ਼ਿਲਮ ਨੂੰ ਕਰਨ ਤੋਂ ਮਨ੍ਹਾ ਕਿਉਂ ਕੀਤਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਮੇਕਰਜ਼ ਨਾਲ ਕ੍ਰਿਏਟਿਵ ਡਿਫਰੈਂਸ ਕਾਰਨ ਉਨ੍ਹਾਂ ਨੇ ਫ਼ਿਲਮ ਦੇ ਆਫਰ ਨੂੰ ਮਨ੍ਹਾ ਕੀਤਾ ਹੈ। ਕਾਰਤਿਕ ਆਰੀਅਨ ਹੁਣ ਅਕਸ਼ੇ ਕੁਮਾਰ ਨੂੰ ਰਿਪਲੇਸ ਕਰਨਗੇ, ਇਹ ਗੱਲ ਪਰੇਸ਼ ਰਾਵਲ ਨੇ ਕੰਫਰਮ ਕਰ ਦਿੱਤੀ ਸੀ।
ਫਿਰ ਜਦੋਂ ਅਕਸ਼ੇ ਦੇ ਫ਼ਿਲਮ ਤੋਂ ਪਾਸਾ ਵੱਟਣ ਦੀ ਗੱਲ ਸੁਨੀਲ ਸ਼ੈੱਟੀ ਨੂੰ ਪਤਾ ਲੱਗੀ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਅਕਸ਼ੇ ਦੇ ਬਿਨਾਂ ਇਹ ਫ਼ਿਲਮ ਨਹੀਂ ਹੋ ਸਕਦੀ। ਕਾਰਤਿਕ ਤੇ ਅਕਸ਼ੇ ਦੋਵਾਂ ਦਾ ਰੋਲ ਹੋਵੇਗਾ। ਉਹ ਮੇਕਰਜ਼ ਨਾਲ ਬੈਠ ਕੇ ਇਸ ਬਾਰੇ ਗੱਲ ਕਰਨਗੇ। ਹੁਣ ਇਸ ਪੂਰੇ ਵਿਵਾਦ ’ਤੇ ਪਰੇਸ਼ ਰਾਵਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿਸਤਾਨੀ ਸਟੇਜ ਆਰਟਿਸਟ ਤਾਰਿਕ ਟੈੱਡੀ ਦਾ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ
ਪਰੇਸ਼ ਰਾਵਲ ਨੇ ਕਿਹਾ, ‘‘ਕਈ ਕਲਾਕਾਰ ਕ੍ਰਿਏਟਿਵ ਡਿਸੀਜ਼ਨਸ ਤੋਂ ਖ਼ੁਦ ਨੂੰ ਪਿੱਛੇ ਰੱਖਦੇ ਹਨ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਮੇਕਰਜ਼ ’ਤੇ ਹੀ ਨਿਰਭਰ ਰਹਿੰਦਾ ਹੈ। ‘ਹੇਰਾ ਫੇਰੀ 3’ ਦੇ ਮੇਕਰਜ਼ ਦਾ ਫ਼ੈਸਲਾ ਹੈ ਕਿ ਉਹ ਇਸ ਫ਼ਿਲਮ ਰਾਹੀਂ ਕਿਸ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਹਨ। ਪ੍ਰੋਡਿਊਸਰਾਂ, ਰਾਈਟਰਾਂ ਤੇ ਡਾਇਰੈਕਟਰ ’ਤੇ ਹੁੰਦਾ ਹੈ ਕਿ ਉਹ ਕਮਰਸ਼ੀਅਲ ਸੈਂਸ ਦੇ ਆਧਾਰ ’ਤੇ ਕਿਸ ਨੂੰ ਫ਼ਿਲਮ ਆਫਰ ਕਰਦੇ ਹਨ। ਮੈਂ ਉਂਝ ਇਸ ਬਾਰੇ ਨਹੀਂ ਸੋਚਦਾ ਹਾਂ, ਸਿਰਫ ਆਪਣੇ ਕ੍ਰਾਫਟ ’ਤੇ ਧਿਆਨ ਦੇਣ ’ਚ ਯਕੀਨ ਰੱਖਦਾ ਹਾਂ। ਫ਼ਿਲਮ ’ਚ ਕੌਣ ਹੈ ਕੌਣ ਨਹੀਂ, ਮੈਨੂੰ ਫਰਕ ਨਹੀਂ ਪੈਂਦਾ।’’
ਸੁਨੀਲ ਸ਼ੈੱਟੀ ‘ਹੇਰਾ ਫੇਰੀ 3’ ’ਚ ਆਏ ਨਵੇਂ ਅਪਡੇਟ ਤੋਂ ਥੋੜ੍ਹੇ ਪ੍ਰੇਸ਼ਾਨ ਸਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ’ਚ ਕਿਹਾ ਸੀ ਕਿ ਮੈਂ ਇਸ ਬਾਰੇ ਸੁਣ ਕੇ ਖ਼ੁਸ਼ ਨਹੀਂ ਹਾਂ। ਬੁਰਾ ਲੱਗ ਰਿਹਾ ਹੈ। 14 ਸਾਲ ਤਾਂ ਅਸੀਂ ਵਨਵਾਸ ਕੱਟ ਲਏ। ਉਸ ਤੋਂ ਬਾਅਦ ਵੀ ਪ੍ਰੇਸ਼ਾਨੀ ਹੋਵੇ ਤਾਂ ਬੁਰਾ ਲੱਗਦਾ ਹੈ। ਸਾਨੂੰ ਬੈਠਣਾ ਹੋਵੇਗਾ ਤੇ ਗੱਲ ਕਰਨੀ ਹੋਵੇਗੀ। ਅਸੀਂ ਸਾਰੇ ਸਮਝਦਾਰ ਹਾਂ ਤੇ ਚੀਜ਼ਾਂ ਨੂੰ ਠੀਕ ਢੰਗ ਨਾਲ ਗੱਲਬਾਤ ਕਰਕੇ ਸੁਲਝਾ ਸਕਦੇ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।