PARENTS TO BE ਆਲੀਆ-ਰਣਬੀਰ ਇਕੱਠੇ ਆਏ ਨਜ਼ਰ, ਅਦਾਕਾਰਾ ਤਸਵੀਰਾਂ ’ਚ ਬੇਬੀ ਬੰਪ ਦਿਖਾਉਂਦੀ ਆਈ ਸਾਹਮਣੇ

Saturday, Aug 06, 2022 - 04:30 PM (IST)

PARENTS TO BE ਆਲੀਆ-ਰਣਬੀਰ ਇਕੱਠੇ ਆਏ ਨਜ਼ਰ, ਅਦਾਕਾਰਾ ਤਸਵੀਰਾਂ ’ਚ ਬੇਬੀ ਬੰਪ ਦਿਖਾਉਂਦੀ ਆਈ ਸਾਹਮਣੇ

ਮੁੰਬਈ- ਬਾਲੀਵੁੱਡ ਦੀ ਕਿਊਟ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਆਲੀਆ ਨੇ ਵਿਆਹ ਦੇ 2 ਮਹੀਨੇ ਬਾਅਦ ਇਹ ਖ਼ੁਸ਼ਖਬਰੀ ਸਾਂਝੀ ਕੀਤੀ ਹੈ। ਉਦੋਂ ਤੋਂ ਇਹ ਜੋੜੀ ਚਰਚਾ ’ਚ ਬਣੀ ਹੋਈ ਹੈ। ਹਾਲਾਂਕਿ ਪ੍ਰਸ਼ੰਸਕ Parents To Be Couple ਹੋਣ ਵਾਲੇ ਜੋੜੇ ਨੂੰ ਇਕੱਠੇ ਦੇਖਣ ਲਈ ਬੇਤਾਬ ਸਨ।

PunjabKesari

ਹਾਲ ਹੀ ’ਚ  ਮੁੰਬਈ ’ਚ ਆਲੀਆ ਅਤੇ ਰਣਬੀਰ ਨੂੰ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਆਲੀਆ ਅਤੇ ਰਣਬੀਰ ਨੇ  ਆਪਣੇ ਲੁੱਕ ਨੂੰ ਕੈਜ਼ੂਅਲ ਪਰ ਸਟਾਈਲਿਸ਼ ਰੱਖਿਆ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਭੂਰੇ ਰੰਗ ਦੀ ਸ਼ਾਰਟ ਡਰੈੱਸ ਪਾਈ ਹੈ। ਜਿਸ ਅਦਾਕਾਰਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ  ਪੂਰਾ ਕੀਤਾ ਹੋਇਆ ਹੈ ।

PunjabKesari

ਇਹ ਵੀ ਪੜ੍ਹੋ : ਸਫ਼ੈਦ ਸਾੜ੍ਹੀ ’ਚ ਸ਼ਰਧਾ ਆਰੀਆ ਨੇ ਬਿਖੇਰੇ ਹੁਸਨ ਦੇ ਜਲਵੇ, ਸ਼ਾਨਦਾਰ ਪੋਜ਼ ਦਿੰਦੀ ਆਈ ਨਜ਼ਰ (ਦੇਖੋ ਤਸਵੀਰਾਂ)

ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਰੱਖੇ ਹੋਏ ਹਨ। ਅਦਾਕਾਰਾ ਨੇ ਇਸ ਦੌਰਾਨ ਹੀਲ ਪਾਈ ਹੋਈ ਹੈ। ਤਸਵੀਰਾਂ ’ਚ ਆਲੀਆ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ।

PunjabKesari

ਇਸ ਦੇ ਨਾਲ ਅਦਾਕਾਰ ਰਣਬੀਰ ਦੀ ਗੱਲ ਕਰੀਏ ਤਾਂ ਅਦਾਕਾਰ ਆਲ ਬਲੈਕ ਲੁੱਕ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਆਲੀਆ-ਰਣਬੀਰ ਸ਼ਾਨਦਾਰ ਪੋਜ਼ ਦੇ ਰਹੇ ਹਨ।

ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਲਾਬੀ ਸਾੜ੍ਹੀ ’ਚ ਲੱਗ ਰਹੀ ਬੇਹੱਦ ਖੂਬਸੂਰਤ

PunjabKesari

ਦੋਵੇਂ ਤਸਵੀਰਾਂ ’ਚ ਇਕੱਠੇ ਬੇਹੱਦ ਜੱਚ ਰਹੇ ਹਨ। ਪ੍ਰਸ਼ੰਸਕ ਜੋੜੇ ਦੀਆਂ ਤਸਵੀਰਾਂ ਨੂੰ ਬੇਹੱਦ ਪਿਆਰ ਦੇ ਰਹੇ ਹਨ। ਜੋੜੇ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਬੇਹੱਦ ਦੇਖੀਆਂ ਜਾ ਰਹੀਆਂ ਹਨ।

PunjabKesari

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ ’ਚ ਫ਼ਿਲਮ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।

PunjabKesari

ਇਸ ਦੇ ਨਾਲ ਹੀ ਰਣਬੀਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਫ਼ਿਲਮ ‘ਸ਼ਮਸ਼ੇਰਾ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਅਦਾਕਾਰ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਰਣਬੀਰ ਇੰਨੀਂ ਦਿਨੀਂ ਸ਼ਰਧਾ ਕਪੂਰ ਦੇ ਨਾਲ ਬਿਨਾਂ ਸਿਰਲੇਖ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ।

PunjabKesari
 


author

Shivani Bassan

Content Editor

Related News