ਫ਼ਿਲਮ ''ਕਾਗਜ਼'' ਦਾ ਟਰੇਲਰ ਰਿਲੀਜ਼, ਆਪਣੇ-ਆਪ ਨੂੰ ਜਿਊਂਦਾ ਸਾਬਿਤ ਕਰਨ ''ਚ ਲੱਗੇ ਪੰਕਜ ਤ੍ਰਿਪਾਠੀ

Friday, Dec 25, 2020 - 10:24 AM (IST)

ਫ਼ਿਲਮ ''ਕਾਗਜ਼'' ਦਾ ਟਰੇਲਰ ਰਿਲੀਜ਼, ਆਪਣੇ-ਆਪ ਨੂੰ ਜਿਊਂਦਾ ਸਾਬਿਤ ਕਰਨ ''ਚ ਲੱਗੇ ਪੰਕਜ ਤ੍ਰਿਪਾਠੀ

ਮੁੰਬਈ (ਬਿਊਰੋ) : ਅਦਾਕਾਰ ਪੰਕਜ ਤ੍ਰਿਪਾਠੀ ਆਪਣੀ ਆਉਣ ਵਾਲੀ ਫ਼ਿਲਮ 'ਚ ਆਪਣੇ ਆਪ ਨੂੰ ਜ਼ਿੰਦਾ ਸ਼ਖਸ ਸਾਬਿਤ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆਉਣਗੇ। ਪੰਕਜ ਤ੍ਰਿਪਾਠੀ ਦੀ ਫ਼ਿਲਮ 'ਕਾਗਜ਼' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ 'ਚ ਪੰਕਜ ਤ੍ਰਿਪਾਠੀ ਇਕ ਵਾਰ ਕਾਮੇਡੀ ਕਰਦੇ ਨਜ਼ਰ ਆਉਣਗੇ। 'ਕਾਗਜ਼' ਫ਼ਿਲਮ 'ਚ ਪੰਕਜ ਤ੍ਰਿਪਾਠੀ ਇਕ ਅਜਿਹੇ ਵਿਅਕਤੀ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ ਕਿ ਜ਼ਿੰਦਾ ਹੈ ਪਰ ਸਰਕਾਰੀ ਕਾਗਜ਼ਾਂ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਅੱਜ ਦੇ ਯੁੱਗ 'ਚ ਕਾਗਜ਼ 'ਤੇ ਜੋ ਵੀ ਲਿਖਿਆ ਜਾਂਦਾ ਹੈ ਉਹ ਬਿਲਕੁਲ ਸਹੀ ਹੈ। ਅਜਿਹੀ ਸਥਿਤੀ 'ਚ ਪੰਕਜ ਤ੍ਰਿਪਾਠੀ ਆਪਣੇ-ਆਪ ਨੂੰ ਜੀਵਤ ਸਾਬਿਤ ਕਰਨ ਲਈ ਫ਼ਿਲਮ 'ਚ ਸੰਘਰਸ਼ ਕਰਦੇ ਨਜ਼ਰ ਆਉਣਗੇ।

ਫ਼ਿਲਮ 'ਕਾਗਜ਼' ਦਾ ਟਰੇਲਰ 

 
ਦੱਸ ਦੇਈਏ ਕਿ ਇਹ ਫ਼ਿਲਮ ਸੱਚੀ ਘਟਨਾ 'ਤੇ ਅਧਾਰਤ ਹੈ। ਪੰਕਜ ਤ੍ਰਿਪਾਠੀ ਫ਼ਿਲਮ 'ਚ ਭਰਤ ਲਾਲ ਉਰਫ਼ ਲਾਲ ਬਿਹਾਰੀ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਇਸ ਫ਼ਿਲਮ ਨੂੰ ਸਤੀਸ਼ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ ਤੇ ਸਲਮਾਨ ਖ਼ਾਨ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ। ਫ਼ਿਲਮ 'ਕਾਗਜ਼' 7 ਜਨਵਰੀ ਨੂੰ ਡਿਜੀਟਲ ਪਲੇਟਫਾਰਮ ZEE 5 'ਤੇ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

sunita

Content Editor

Related News