ਐਕਟ੍ਰੈੱਸ, ਪ੍ਰੋਡਿਊਸਰ ਪੱਲਵੀ ਜੋਸ਼ੀ ਬਣੀ ਐੱਫ਼. ਟੀ. ਆਈ. ਆਈ. ਮੈਂਬਰ

03/13/2024 11:56:32 AM

ਮੁੰਬਈ (ਬਿਊਰੋ) - ਪੱਲਵੀ ਜੋਸ਼ੀ, ਜੋ ਕਿ ਮਨੋਰੰਜਨ ਉਦਯੋਗ ’ਚ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ, ਇਕ ਸ਼ਾਨਦਾਰ ਕਲਾਕਾਰ ਹੋਣ ਦੇ ਨਾਲ-ਨਾਲ ‘ਆਈ. ਐਮ. ਬੁੱਧਾ’ ’ਚ ਇਕ ਨਿਰਮਾਤਾ ਵਜੋਂ ਵੀ ਪਛਾਣ ਪ੍ਰਾਪਤ ਕਰ ਚੁੱਕੀ ਹੈ। ਇਕ ਅਭਿਨੇਤਰੀ ਵਜੋਂ, ਉਸਨੇ ‘ਵੋਹ ਛੋਕਰੀ’ ਤੇ ‘ਦਿ ਤਾਸ਼ਕੰਦ ਫਾਈਲਸ’ ਵਰਗੀਆਂ ਫਿਲਮਾਂ ਲਈ ਵੱਕਾਰੀ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ, ਸ਼ਰੇਆਮ ਆਖੀਆਂ ਇਹ ਗੱਲਾਂ

ਪ੍ਰਭਾਵਸ਼ਾਲੀ ਤੇ ਦਿਲਚਸਪ ਕਹਾਣੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਅਦਾਕਾਰਾ-ਨਿਰਮਾਤਾ ਪੱਲਵੀ ਜੋਸ਼ੀ ਇਕ ਹੋਰ ਮੀਲ ਪੱਥਰ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਸੋਸਾਇਟੀ (ਐੱਫ਼. ਟੀ. ਆਈ. ਆਈ) ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News