ਹਾਰਡੀ ਸੰਧੂ ਦੇ ‘ਬਿਜਲੀ ਬਿਜਲੀ’ ਗੀਤ ’ਚ ਨਜ਼ਰ ਆਵੇਗੀ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ

Thursday, Oct 28, 2021 - 10:57 AM (IST)

ਹਾਰਡੀ ਸੰਧੂ ਦੇ ‘ਬਿਜਲੀ ਬਿਜਲੀ’ ਗੀਤ ’ਚ ਨਜ਼ਰ ਆਵੇਗੀ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਦਾ ਨਵਾਂ ਗੀਤ ਰਿਲੀਜ਼ ਹੋਣ ਲਈ ਤਿਆਰ ਹੈ। ‘ਬਿਜਲੀ ਬਿਜਲੀ’ ਨਾਂ ਦਾ ਇਹ ਗੀਤ 30 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਹਾਰਡੀ ਸੰਧੂ ਦਾ ਲੰਮੇ ਸਮੇਂ ਬਾਅਦ ਕੋਈ ਗੀਤ ਰਿਲੀਜ਼ ਹੋ ਰਿਹਾ ਹੈ।

ਦੱਸ ਦੇਈਏ ਕਿ ਗੀਤ ਨਾਲ ਮਸ਼ਹੂਰ ਟੀ. ਵੀ. ਅਦਾਕਾਰ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਵੀ ਪੰਜਾਬੀ ਸੰਗੀਤ ਜਗਤ ’ਚ ਐਂਟਰੀ ਕਰਨ ਜਾ ਰਹੀ ਹੈ। ਪਲਕ ਤਿਵਾਰੀ ਹਾਰਡੀ ਦੇ ‘ਬਿਜਲੀ ਬਿਜਲੀ’ ਗੀਤ ਨਾਲ ਡੈਬਿਊ ਕਰਨ ਜਾ ਰਹੀ ਹੈ।

PunjabKesari

ਪਲਕ ਤਿਵਾਰੀ ਨੇ ਬੀਤੇ ਦਿਨੀਂ ਗੀਤ ਦਾ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੋਸਟਰ ’ਚ ਪਲਕ ਬਲੈਕ ਡਰੈੱਸ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।

PunjabKesari

ਉਥੇ ਇਕ ਤਸਵੀਰ ਪਲਕ ਨੇ ਹਾਰਡੀ ਨਾਲ ਵੀ ਸਾਂਝੀ ਕੀਤੀ ਹੈ, ਜਿਸ ’ਚ ਉਸ ਦੀ ਲੁੱਕ ਬਦਲੀ ਨਜ਼ਰ ਆ ਰਹੀ ਹੈ।

ਇਸ ਸਬੰਧੀ ਸ਼ਵੇਤਾ ਤਿਵਾਰੀ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਸ਼ਵੇਤਾ ਨੇ ਲਿਖਿਆ, ‘ਮਾਣ ਵਾਲਾ ਪਲ। ਹੇ ਮੇਰੇ ਪ੍ਰਮਾਤਮਾ। ਆਖਿਰ ਉਹ ਦਿਨ ਆ ਹੀ ਗਿਆ। ਪਲਕ ਤਿਵਾਰੀ ਦੀ ਪਹਿਲੀ ਮਿਊਜ਼ਿਕ ਵੀਡੀਓ ਦੀਆਂ ਵੱਖ-ਵੱਖ ਲੁੱਕਸ ’ਚੋਂ ਪੇਸ਼ ਹੈ ਉਸ ਦੀ ਇਕ ਲੁੱਕ। ਹਾਰਡੀ ਸੰਧੂ ਦਾ ਗੀਤ ‘ਬਿਜਲੀ ਬਿਜਲੀ’ 30 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਅਰਵਿੰਦਰ ਖਹਿਰਾ ਵਰਗੇ ਡਾਇਰੈਕਟਰ ਨਾਲ ਕੰਮ ਕਰਨਾ, ਜਾਨੀ ਵਰਗੇ ਗੀਤਕਾਰ ਦੇ ਬੋਲਾਂ ’ਤੇ ਪੇਸ਼ਕਾਰੀ ਦੇਣਾ ਤੇ ਬੀ ਪਰਾਕ ਵਲੋਂ ਦਿੱਤੇ ਮਿਊਜ਼ਿਕ ਵੀਡੀਓ ’ਚ ਕੰਮ ਕਰਨਾ ਕਿਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News