ਪਾਲ ਸਿੰਘ ਸਮਾਓਂ ਨੇ ਤੀਆਂ ਦੇ ਮੌਕੇ 'ਤੇ ਨਿਰਮਲ ਰਿਸ਼ੀ ਦਾ ਕੀਤਾ ਸ਼ਾਨਦਾਰ ਸੁਆਗਤ, ਅਦਾਕਾਰਾ ਹੋਈ ਭਾਵੁਕ

Tuesday, Aug 06, 2024 - 01:09 PM (IST)

ਪਾਲ ਸਿੰਘ ਸਮਾਓਂ ਨੇ ਤੀਆਂ ਦੇ ਮੌਕੇ 'ਤੇ ਨਿਰਮਲ ਰਿਸ਼ੀ ਦਾ ਕੀਤਾ ਸ਼ਾਨਦਾਰ ਸੁਆਗਤ, ਅਦਾਕਾਰਾ ਹੋਈ ਭਾਵੁਕ

ਜਲੰਧਰ- ਪੰਜਾਬ ਭਰ 'ਚ ਤੀਆਂ ਦੀਆਂ ਰੌਣਕਾਂ ਹਨ । ਇਸ ਮੌਕੇ 'ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੰਮ ਕਰਨ ਵਾਲੇ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਵੱਲੋਂ ਵੀ ਪਿੰਡ ਸਮਾਓਂ 'ਚ ਤੀਆਂ ਦਾ ਮੇਲਾ ਕਰਵਾਇਆ ਗਿਆ । ਇਸ ਮੇਲੇ 'ਚ ਉਨ੍ਹਾਂ ਨੇ ਭੈਣਾਂ ਨੂੰ ਬੁਲਾਇਆ ਅਤੇ ਨੱਚ ਗਾ ਕੇ ਤੀਆਂ ਦਾ ਤਿਉਹਾਰ ਮਨਾਇਆ । ਤੀਆਂ ਦੇ ਇਸ ਮੇਲੇ 'ਚ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਵੀ ਸੱਦਾ ਭੇਜਿਆ ।

PunjabKesari

ਨਿਰਮਲ ਰਿਸ਼ੀ ਦਾ ਉਨ੍ਹਾਂ ਦੇ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਤੇ ਇਸ ਮੌਕੇ ਅਦਾਕਾਰਾ ਨੂੰ ਸੰਧਾਰਾ ਵੀ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਸੂਟ ਤੇ ਸੋਨੇ ਦਾ ਗਹਿਣਾ ਵੀ ਦਿੱਤਾ ਗਿਆ। ਜਿਸ ਦੇ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕੀਤੇ ਹਨ ।

PunjabKesari

ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਨਿਰਮਲ ਰਿਸ਼ੀ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ ਜਾ ਰਿਹਾ ਹੈ।ਜਦੋਂ ਪਾਲ ਸਿੰਘ ਸਮਾਓ ਤੇ ਬਾਪੂ ਬਲਕੌਰ ਸਿੱਧੂ ਨੇ ਉਨ੍ਹਾਂ ਨੂੰ ਤੋਹਫੇ ਦਿੱਤੇ ਤਾਂ ਅਦਾਕਾਰਾ ਭਾਵੁਕ ਹੋ ਗਈ ।ਪਾਲ ਸਿੰਘ ਸਮਾਓਂ ਹਰ ਸਾਲ ਤੀਆਂ ਦੇ ਮੇਲੇ ਦਾ ਪ੍ਰਬੰਧ ਕਰਦੇ ਹਨ । ਬੀਤੇ ਸਾਲ ਵੀ ਉਨ੍ਹਾਂ ਨੇ ਇਸ ਮੇਲੇ ਦਾ ਆਯੋਜਨ ਕੀਤਾ ਸੀ ।

PunjabKesari

ਪਾਲ ਸਿੰਘ ਸਮਾਓਂ ਦੇ ਵੱਲੋਂ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਤੇ  ਭੈਣਾਂ ਨੂੰ ਮਾਣ ਸਨਮਾਨ ਦੇਣ ਦੇ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

PunjabKesari

ਲੋਕ ਕਹਿ ਰਹੇ ਹਨ ਕਿ ਘਰ ਘਰ ਅਜਿਹੇ ਪੁੱਤਰ ਜੰਮਣੇ ਚਾਹੀਦੇ ਹਨ ਜੋ ਸਾਰੇ ਪੰਜਾਬ ਦੀਆਂ ਭੈਣਾਂ ਨੂੰ ਆਪਣੀਆਂ ਭੈਣ ਵਾਂਗ ਸਮਝਦੇ ਨੇ। 

PunjabKesari


author

Priyanka

Content Editor

Related News