ਪਾਕਿ ਗਾਇਕ ਨੇ ਗਾਇਆ ਕਰਨ ਔਜਲਾ ਦਾ ਗੀਤ ‘ਤੌਬਾ ਤੌਬਾ’, ਔਂਜਲੇ ਨੇ ਕਿਹਾ...
Tuesday, Oct 15, 2024 - 01:32 PM (IST)

ਜਲੰਧਰ- 'ਆਏ ਹਾਏ ਓਏ ਹੋਏ' ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਦੇ ਇਸ ਵਾਇਰਲ ਗੀਤ ਨੇ ਪੂਰੀ ਦੁਨੀਆ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਸੀ।ਹਾਲ ਹੀ 'ਚ ਹੁਣ ਪਾਕਿਸਤਾਨੀ ਕਲਾਕਾਰ ਚਾਹਤ ਫਤਿਹ ਅਲੀ ਖ਼ਾਨ ਨੇ ਕਰਣ ਔਜਲਾ ਦਾ ਗੀਤ ‘ਤੌਬਾ ਤੌਬਾ’ ਗਾਇਆ ਹੈ। ਜਿਸ ਤੋਂ ਬਾਅਦ ਗਾਇਕ ਨੇ ਇਸ ‘ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਗਾਇਕ ਨੇ ਚਾਹਤ ਫਤਿਹ ਅਲੀ ਖ਼ਾਨ ਦੇ ਗੀਤ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ 'ਅੰਕਲ ਨਾ ਕਰੋ ਪਲੀਜ਼’ । ਇਸ ਵੀਡੀਓ ‘ਤੇ ਹੋਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਰਿਐਕਸ਼ਨ ਦਿੱਤੇ ਹਨ ।
ਇਸ ਤੋਂ ਪਹਿਲਾਂ ਚਾਹਤ ਫਤਿਹ ਅਲੀ ਖ਼ਾਨ ‘ਬਦੋ ਬਦੀ’ ਗੀਤ ਗਾ ਕੇ ਚਰਚਾ ‘ਚ ਆਏ ਸਨ ।ਪਰ ਇਸ ਗੀਤ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਗਾਇਕ ਭਾਵੁਕ ਹੋ ਗਿਆ ਸੀ ।ਕਿਉਂਕਿ ਇਸ ਗੀਤ ਦੇ ਜ਼ਰੀਏ ਹੀ ਉਹ ਵਾਇਰਲ ਹੋਇਆ ਸੀ ।
ਦੱਸ ਦਈਏ ਕਿ ਕਰਨ ਔਜਲਾ ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਸਟੇਜ਼ ਪਰਫਾਰਮਰ ਵੀ ਹਨ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਪਾਲੀਵੁੱਡ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।