'ਕੇਸਰੀਆ' ਗਾਣੇ ਦੀ ਚੋਰੀ ਕਰਨ 'ਤੇ ਪਾਕਿਸਤਾਨੀ ਅਦਾਕਾਰ ਫਿਰੋਜ਼ ਖਾਨ ਨੇ ਬਾਲੀਵੁੱਡ ਨੂੰ ਸੁਣਾਈ ਖਰੀ-ਖੋਟੀ

Friday, Jul 22, 2022 - 01:18 PM (IST)

'ਕੇਸਰੀਆ' ਗਾਣੇ ਦੀ ਚੋਰੀ ਕਰਨ 'ਤੇ ਪਾਕਿਸਤਾਨੀ ਅਦਾਕਾਰ ਫਿਰੋਜ਼ ਖਾਨ ਨੇ ਬਾਲੀਵੁੱਡ ਨੂੰ ਸੁਣਾਈ ਖਰੀ-ਖੋਟੀ

ਮੁੰਬਈ- ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਫਿਲਮ 'ਸ਼ਮਸ਼ੇਰਾ' ਅਤੇ 'ਬ੍ਰਹਮਾਸਤਰ' ਨੂੰ ਲੈ ਕੇ ਕਾਫੀ ਚਰਚਾ 'ਚ ਬਣੇ ਹੋਏ ਹਨ। 'ਸ਼ਮਸ਼ੇਰਾ ਅੱਜ ਭਾਵ 22 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਉਧਰ 'ਬ੍ਰਹਮਾਸਤਰ' ਸਤੰਬਰ 'ਚ ਰਿਲੀਜ਼ ਹੋਵੇਗੀ। ਦੋਵਾਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

 

ਹਾਲ ਹੀ 'ਚ ਫਿਲਮ 'ਬ੍ਰਹਮਾਸਤਰ' ਦਾ ਗਾਣਾ 'ਕੇਸਰੀਆ' ਰਿਲੀਜ਼ ਕੀਤਾ ਗਿਆ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਪਾਕਿਸਤਾਨ ਦੇ ਇਕ ਗਾਣੇ 'ਲਾਰੀ ਛੂਟੇ ਦੀ' ਕਾਪੀ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪਾਕਿਸਤਾਨ ਦੇ ਅਦਾਕਾਰ ਫਿਰੋਜ਼ ਖਾਨ ਨੇ ਬਾਲੀਵੁੱਡ ਨੂੰ ਖਰੀ-ਖੋਟੀ ਸੁਣਾਈ ਹੈ।

PunjabKesari
ਫਿਰੋਜ਼ ਖਾਨ ਨੇ ਕਿਹਾ ਕਿ ਇਹ ਕਾਫੀ ਬੇਹੁਦਾ ਹੈ ਕਿ ਬਾਲੀਵੁੱਡ ਨੇ ਪਾਕਿਸਤਾਨੀ ਆਰਟੀਸਟ ਨੂੰ ਬੈਨ ਕਰ ਰੱਖਿਆ ਹੈ ਪਰ ਬਿਨਾਂ ਕ੍ਰੈਡਿਟ ਦਿੱਤੇ ਉਨ੍ਹਾਂ ਦੇ ਸੰਗੀਤ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਤੁਸੀਂ ਲੋਕ ਆਪਣਾ ਕੁਝ ਬਣਾਓ। 

PunjabKesari
ਦੱਸ ਦੇਈਏ ਕਿ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਬ੍ਰਹਮਾਸਤਰ' ਦੇ ਗਾਣੇ ਤੋਂ ਪਹਿਲਾਂ ਕਰਨ ਜੌਹਰ 'ਤੇ 'ਜੁਗ ਜੁਗ ਜੀਓ' ਦੀ ਸਕ੍ਰੀਪਟ ਚੋਰੀ ਅਤੇ 'ਕੌਫੀ ਵਿਦ ਕਰਨ' ਦੇ ਦੂਜੇ ਐਪੀਸੋਡ ਦੇ ਲਈ ਸੈਗਮੈਂਟ ਦੀ ਵੀ ਸਕ੍ਰੀਪਟ ਚੋਰੀ ਦਾ ਦੋਸ਼ ਲੱਗ ਚੁੱਕਾ ਹੈ। 'ਬ੍ਰਹਮਾਸਤਰ' 9 ਸਤੰਬਰ ਨੂੰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ 'ਚ ਆਲੀਆ ਭੱਟ ਅਤੇ ਰਣਬੀਰ ਕਪੂਰ ਤੋਂ ਇਲਾਵਾ ਅਮਿਤਾਬ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਵੀ ਮੁੱਖ ਭੂਮਿਕਾਵਾਂ 'ਚ ਹਨ ।


author

Aarti dhillon

Content Editor

Related News