ਸ਼ਾਹਰੁਖ ਲਈ ਹਿਰਨ ਦੀ ਚਮੜੀ ਦੇ ਸੈਂਡਲ ਬਣਾਉਣ ਵਾਲੇ ਨੂੰ ਮਿਲੀ ਸਜ਼ਾ

08/27/2016 9:15:30 AM

ਪੇਸ਼ਾਵਰ— ਹਿਰਨ ਦੀ ਚਮੜੀ ਤੋਂ ਬਣੇ ਪੇਸ਼ਾਵਰੀ ਸੈਂਡਲ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਭੇਜਣ ਦੀ ਗੱਲ ਦਾ ਮੀਡੀਆ ਵਿਚ ਖੁਲਾਸਾ ਕਰਨਾ ਪਾਕਿਸਤਾਨ ਦੇ ਇਕ ਜੁੱਤੀਆਂ ਬਣਾਉਣ ਵਾਲੇ ਨੂੰ ਮਹਿੰਗਾ ਪਿਆ ਕਿਉਂਕਿ ਇਸ ਹਰਕਤ ਕਾਰਨ ਉਸਨੂੰ ਜੇਲ ਦੀ ਹਵਾ ਖਾਣੀ ਪਈ। ਖਬਰਾਂ ਮੁਤਾਬਕ ਸ਼ਾਹਰੁਖ ਦੇ ਪੇਸ਼ਾਵਰ ਵਿਚ ਰਹਿਣ ਵਾਲੇ ਰਿਸ਼ਤੇ ਦੇ ਭਰਾ ਜਹਾਂਗੀਰ ਖਾਂ ਪਿਛਲੇ ਹਫਤੇ ਜੁੱਤੀਆਂ ਬਣਾਉਣ ਵਾਲੇ ਇਕ ਵਿਅਕਤੀ ਕੋਲ ਗਏ ਸਨ, ਜਿਸ ਨੇ ਹਿਰਨ ਦੀ ਚਮੜੀ ਦੇ ਸੈਂਡਲ ਬਣਾ ਦਿੱਤੇ। ਮੀਡੀਆ ਵਿਚ ਇਹ ਖਬਰ ਫੈਲਣ ''ਤੇ ਉਕਤ ਜੁੱਤੀਆਂ ਬਣਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ। 
ਸਥਾਨਕ ਪੁਲਸ ਅਧਿਕਾਰੀ ਨੇ ਕਿਹਾ, ''''ਜਹਾਂਗੀਰ ਖਾਨ ਅਸਲ ''ਚ ਸ਼ਾਹਰੁਖ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਜਿਸ ਲਈ ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਲਈ ਵਿਸ਼ੇਸ਼ ਤੋਹਫਾ ਭੇਜਣ ਦਾ ਫੈਸਲਾ ਲਿਆ। ਉਸ ਨੇ ਆਪਣੇ ਵਲੋਂ ਉਨ੍ਹਾਂ ਲਈ ਹਿਰਣ ਦੀ ਚਮੜੀ ਦੇ ਸੈਂਡਲ ਬਣਾਏ।'''' ਉਨ੍ਹਾਂ ਕਿਹਾ, ''''ਪੇਸ਼ਾਵਰ ''ਚ ਖਬਰ ਫੈਲਣ ਤੋਂ ਬਾਅਦ ਜੰਗਲੀ ਵਿਭਾਗ ਦੇ ਅਧਿਕਾਰੀਆਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਅਸੀਂ ਜਹਾਂਗੀਰ ਨੂੰ ਗ੍ਰਿਫਤਾਰ ਕਰਨਾ ਪਿਆ ਅਤੇ ਹੁਣ ਉਹ ਜੇਲ ''ਚ ਹੈ।''''

Related News