‘ਓਏ ਮੱਖਣਾ’ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼, ਐਮੀ ਵਿਰਕ ਨੇ ਦਿੱਤੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ

Tuesday, Oct 25, 2022 - 12:35 PM (IST)

‘ਓਏ ਮੱਖਣਾ’ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼, ਐਮੀ ਵਿਰਕ ਨੇ ਦਿੱਤੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਓਏ ਮੱਖਣਾ’ 4 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਗੁੱਗੂ ਗਿੱਲ ਤੇ ਤਾਨੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦਾ ਨਵਾਂ ਪੋਸਟਰ ਬੀਤੇ ਦਿਨੀਂ ਦੀਵਾਲੀ ਮੌਕੇ ਰਿਲੀਜ਼ ਹੋਇਆ ਹੈ। ਇਸ ਪੋਸਟਰ ’ਚ ਤਾਨੀਆ, ਐਮੀ ਤੇ ਗੁੱਗੂ ਗਿੱਲ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪੋਸਟਰ ’ਚ ਐਮੀ ਵਿਰਕ ਤਾਨੀਆ ਤੇ ਗੁੱਗੂ ਗਿੱਲ ਵੱਲ ਉਂਗਲ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਇਸ ਪੋਸਟਰ ਦੇ ਨਾਲ ਹੀ ਐਮੀ ਵਿਰਕ ਨੇ ਪ੍ਰਸ਼ੰਸਕਾਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ।

PunjabKesari

ਐਮੀ ਨੇ ਲਿਖਿਆ, ‘‘ਸਾਡੀ ‘ਓਏ ਮੱਖਣਾ’ ਦੀ ਸਾਰੀ ਟੀਮ ਵਲੋਂ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਹੈਪੀ ਦੀਵਾਲੀ, ਅਸੀਂ ਆ ਰਹੇ ਹਾਂ ਤੁਹਾਨੂੰ ਮਿਲਣ 4 ਨਵੰਬਰ ਨੂੰ।’’

PunjabKesari

ਦੱਸ ਦੇਈਏ ਕਿ ‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ। ਫ਼ਿਲਮ ’ਚ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਤੁਸੀਂ ‘ਓਏ ਮੱਖਣਾ’ ਫ਼ਿਲਮ ਨੂੰ ਲੈ ਕੇ ਕਿੰਨੇ ਕੁ ਉਤਸ਼ਾਹਿਤ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News