‘ਬ੍ਰਹਮਾਸਤਰ’ ਦੇ VFX ’ਤੇ ਕੀਤਾ ਆਸਕਰ ਜਿੱਤਣ ਵਾਲੀ ਕੰਪਨੀ ਨੇ ਕੰਮ, ਹਾਲੀਵੁੱਡ ਨੂੰ ਟੱਕਰ ਦੇਣ ਦੀ ਕੀਤੀ ਪੂਰੀ ਤਿਆਰੀ

Tuesday, Sep 06, 2022 - 02:02 PM (IST)

‘ਬ੍ਰਹਮਾਸਤਰ’ ਦੇ VFX ’ਤੇ ਕੀਤਾ ਆਸਕਰ ਜਿੱਤਣ ਵਾਲੀ ਕੰਪਨੀ ਨੇ ਕੰਮ, ਹਾਲੀਵੁੱਡ ਨੂੰ ਟੱਕਰ ਦੇਣ ਦੀ ਕੀਤੀ ਪੂਰੀ ਤਿਆਰੀ

ਮੁੰਬਈ (ਬਿਊਰੋ)– ਭਾਰਤ ਦੀ ਸਭ ਤੋਂ ਮਹਿੰਗੀ ਫ਼ਿਲਮ ਮੰਨੀ ਜਾ ਰਹੀ ‘ਬ੍ਰਹਮਾਸਤਰ’ ਦਾ ਟਰੇਲਰ ਜਦੋਂ ਆਇਆ ਤਾਂ ਇਸ ਦੇ ਵੀ. ਐੱਫ. ਐਕਸ. ਦੇਖ ਕੇ ਲੋਕ ਹੈਰਾਨ ਰਹਿ ਗਏ। ਐੱਸ. ਐੱਸ. ਰਾਜਾਮੌਲੀ ਦੀ ਇਸੇ ਸਾਲ ਰਿਲੀਜ਼ ਹੋਈ ਫ਼ਿਲਮ ‘ਆਰ. ਆਰ. ਆਰ.’ ਤੇ ਉਨ੍ਹਾਂ ਦੀ ਪਿਛਲੀ ਬਲਾਕਬਸਟਰ ਫ਼ਿਲਮ ‘ਬਾਹੂਬਲੀ 2’ ’ਚ ਵੀ ਵੀ. ਐੱਫ. ਐਕਸ. ਦਾ ਬਹੁਤ ਕੰਮ ਸੀ ਪਰ ‘ਬ੍ਰਹਮਾਸਤਰ’ ਨੂੰ ਲਗਾਤਾਰ ਪ੍ਰਮੋਟ ਕਰ ਰਹੇ ਰਾਜਾਮੌਲੀ ਹਰ ਇਵੈਂਟ ’ਚ ਫ਼ਿਲਮ ਦੇ ਵੀ. ਐੱਫ. ਐਕਸ. ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸੋਸ਼ਲ ਮੀਡੀਆ ’ਤੇ ‘ਬ੍ਰਹਮਾਸਤਰ’ ਦੇ ਹਰ ਪ੍ਰੋਮੋ ਵੀਡੀਓ ’ਤੇ ਲੋਕ ਕੁਮੈਂਟ ਕਰ ਰਹੇ ਹਨ ਕਿ ਇਹ ਕਿਸੇ ਵੀ ਭਾਰਤੀ ਫ਼ਿਲਮ ਦਾ ਸਭ ਤੋਂ ਬਿਹਤਰੀਨ ਵੀ. ਐੱਫ. ਐਕਸ. ਹੈ।

ਕੁਝ ਦਿਨ ਪਹਿਲਾਂ ਜਦੋਂ ‘ਬ੍ਰਹਮਾਸਤਰ’ ਦੇ ਬਾਈਕਾਟ ਵਾਲਾ ਹੈਸ਼ਟੈਗ ਰੱਜ ਕੇ ਵਾਇਰਲ ਹੋ ਰਿਹਾ ਸੀ ਤਾਂ ਕਈ ਯੂਜ਼ਰਸ ‘ਬ੍ਰਹਮਾਸਤਰ’ ਦੇ ਵੀ. ਐੱਫ. ਐਕਸ. ਨੂੰ ਵੀ ਟਾਰਗੇਟ ਕਰ ਰਹੇ ਸਨ। ਕੋਈ ਕਹਿ ਰਿਹਾ ਸੀ ਕਿ ਵੀ. ਐੱਫ. ਐਕਸ. ਬਹੁਤ ਕਾਰਟੂਨ ਸਟਾਈਲ ਦਾ ਲੱਗ ਰਿਹਾ ਹੈ ਤਾਂ ਕਿਸੇ ਨੂੰ ਲੱਗ ਰਿਹਾ ਸੀ ਕਿ ‘ਬ੍ਰਹਮਾਸਤਰ’ ਦਾ ਵੀ. ਐੱਫ. ਐਕਸ. ਹਾਲੀਵੁੱਡ ਫ਼ਿਲਮਾਂ ਤੋਂ ਕਾਪੀ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਤਿਰੂਪਤੀ ਬਾਲਾਜੀ ਮੰਦਰ ਸਟਾਫ ’ਤੇ ਅਦਾਕਾਰਾ ਨੇ ਲਾਏ ਗੰਭੀਰ ਦੋਸ਼, ਕਿਹਾ- ‘ਭਗਵਾਨ ਤੁਹਾਨੂੰ ਸਜ਼ਾ ਦੇਵੇਗਾ’

ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ‘ਬ੍ਰਹਮਾਸਤਰ’ ਦੇ ਵੀ. ਐੱਫ. ਐਕਸ. ’ਤੇ ਜਿਸ ਕੰਪਨੀ ਨੇ ਕੰਮ ਕੀਤਾ ਹੈ, ਉਹ ਕੋਈ ਛੋਟੀ-ਮੋਟੀ ਕੰਪਨੀ ਨਹੀਂ ਹੈ, ਫਿਰ ਤੁਹਾਡੀ ਰਾਏ ਕੀ ਹੋਵੇਗੀ? ਸਾਲ 2021 ’ਚ ਆਈ ਹਾਲੀਵੁੱਡ ਫ਼ਿਲਮ ‘ਡੂਨ’ ਨੇ 6 ਆਸਕਰ ਜਿੱਤੇ ਸਨ। ਇਨ੍ਹਾਂ ’ਚੋਂ ਇਕ ਐਵਾਰਡ ‘ਬੈਸਟ ਵਿਜ਼ੂਅਲ ਇਫੈਕਟਸ’ ਲਈ ਮਿਲਿਆ ਸੀ। ਫ਼ਿਲਮ ਦੇ ਵੀ. ਐੱਫ. ਐਕਸ. ’ਤੇ ਕੰਮ ਕਰਨ ਵਾਲੀ ਕੰਪਨੀ ਦਾ ਨਾਂ ਸੀ ਡੀ. ਐੱਨ. ਈ. ਜੀ.। ‘ਬ੍ਰਹਮਾਸਤਰ’ ਦੇ ਵੀ. ਐੱਫ. ਐਕਸ. ’ਤੇ ਇਸੇ ਕੰਪਨੀ ਨੇ ਕੰਮ ਕੀਤਾ ਹੈ।

ਡੀ. ਐੱਨ. ਈ. ਜੀ. ਨੇ ਜਿਨ੍ਹਾਂ ਫ਼ਿਲਮਾਂ ਦੇ ਵੀ. ਐੱਫ. ਐਕਸ. ਲਈ ਆਸਕਰ ਜਿੱਤਿਆ ਹੈ, ਉਨ੍ਹਾਂ ’ਚ ‘ਇੰਟਰਸਟੇਲਰ’, ‘ਟੇਨੇਟ’ ਤੇ ‘ਇੰਸੈਪਸ਼ਨ’ ਵਰਗੇ ਨਾਂ ਸ਼ਾਮਲ ਹਨ। ਹਾਲ ਹੀ ’ਚ ਹੈਦਰਾਬਾਦ ’ਚ ‘ਬ੍ਰਹਮਾਸਤਰ’ ਦੇ ਪ੍ਰਮੋਸ਼ਨਲ ਇਵੈਂਟ ’ਤੇ ਡੀ. ਐੱਨ. ਈ. ਜੀ. ਦੇ ਨਮਿਤ ਮਲਹੋਤਰਾ ਨੇ ਕਿਹਾ, ‘‘ਮੇਰਾ ਨਿੱਜੀ ਪੈਸ਼ਨ ਇਹ ਸੀ ਕਿ ਅਸੀਂ ਭਾਰਤੀ ਫ਼ਿਲਮ ਮੇਕਰਜ਼ ਲਈ ਉਹ ਸਭ ਕੁਝ ਲਿਆ ਸਕੀਏ, ਜੋ ਦੁਨੀਆ ਭਰ ’ਚ ਬੈਸਟ ਹੈ। ‘ਬ੍ਰਹਮਾਸਤਰ’ ਇਸੇ ਦਾ ਸਬੂਤ ਹੈ। ਅਸੀਂ ਪਿਛਲੇ 8 ਸਾਲਾਂ ’ਚ 6 ਆਸਕਰ ਜਿੱਤੇ ਹਨ ਤੇ ਦੁਨੀਆ ’ਚ ਸ਼ਾਇਦ ਕਿਸੇ ਨਾਲੋਂ ਜ਼ਿਆਦਾ ਆਸਕਰਜ਼ ਜਿੱਤਣ ਤੋਂ ਬਾਅਦ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਅੱਜ ‘ਬ੍ਰਹਮਾਸਤਰ’ ਹਰ ਉਸ ਹਾਲੀਵੁੱਡ ਫ਼ਿਲਮ ਦੀ ਟੱਕਰ ’ਚ ਖੜ੍ਹੀ ਹੈ, ਜਿਸ ’ਤੇ ਅਸੀਂ ਕੰਮ ਕੀਤਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News