ਫਿਲਮ ''ਆਪ੍ਰੇਸ਼ਨ ਸਿੰਦੂਰ'' ਦਾ ਪੋਸਟਰ ਜਾਰੀ ਕਰ ਵਿਵਾਦਾਂ ''ਚ ਘਿਰਿਆ ਮਸ਼ਹੂਰ ਡਾਇਰੈਕਟਰ, ਮੰਗਣੀ ਪਈ ਮੁਆਫ਼ੀ

Saturday, May 10, 2025 - 03:33 PM (IST)

ਫਿਲਮ ''ਆਪ੍ਰੇਸ਼ਨ ਸਿੰਦੂਰ'' ਦਾ ਪੋਸਟਰ ਜਾਰੀ ਕਰ ਵਿਵਾਦਾਂ ''ਚ ਘਿਰਿਆ ਮਸ਼ਹੂਰ ਡਾਇਰੈਕਟਰ, ਮੰਗਣੀ ਪਈ ਮੁਆਫ਼ੀ

ਨਵੀਂ ਦਿੱਲੀ (ਏਜੰਸੀ)- ਪਾਕਿਸਤਾਨ ਵਿੱਚ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' 'ਤੇ ਆਧਾਰਿਤ ਇੱਕ ਫਿਲਮ ਦੇ ਐਲਾਨ ਨੂੰ ਲੈ ਕੇ ਵਿਵਾਦ ਪੈਦਾ ਹੋਣ ਅਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਨਿਰਦੇਸ਼ਕ ਨੂੰ ਮੁਆਫ਼ੀ ਮੰਗਣੀ ਪਈ। ਨਿਰਦੇਸ਼ਕ ਉੱਤਮ ਮਹੇਸ਼ਵਰੀ ਨੇ ਸ਼ੁੱਕਰਵਾਰ ਰਾਤ ਨੂੰ ਸੋਸ਼ਲ ਮੀਡੀਆ 'ਤੇ 'ਆਪ੍ਰੇਸ਼ਨ ਸਿੰਦੂਰ' ਨਾਮਕ ਫਿਲਮ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸਦਾ ਨਿਰਮਾਣ 'ਨਿੱਕੀ ਵਿੱਕੀ ਭਗਨਾਨੀ ਫਿਲਮਜ਼ ਅਤੇ ਦਿ ਕੰਟੈਂਟ ਇੰਜੀਨੀਅਰ' ਕਰਨਗੇ। ਨਿਰਮਾਤਾਵਾਂ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਇੱਕ ਮਹਿਲਾ ਸਿਪਾਹੀ ਨੂੰ ਵਰਦੀ ਵਿੱਚ ਪਹਿਨੇ ਅਤੇ ਹਥਿਆਰ ਫੜੇ ਹੋਏ ਦਿਖਾਇਆ ਗਿਆ ਹੈ। ਉਹ ਆਪਣੇ ਵਾਲਾਂ 'ਤੇ ਸਿੰਦੂਰ ਲਗਾਉਂਦੀ ਦਿਖਾਈ ਦੇ ਰਹੀ ਹੈ। ਸਿੰਦੂਰ ਵਿਆਹੀਆਂ ਹਿੰਦੂ ਔਰਤਾਂ ਵੱਲੋਂ ਮਾਂਗ ਵਿਚ ਲਗਾਇਆ ਜਾਣ ਵਾਲਾ ਲਾਲ ਰੰਗ ਹੁੰਦਾ ਹੈ। ਫਿਲਮ ਦੇ ਐਲਾਨ ਦੀ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਹੋਈ।

ਇਹ ਵੀ ਪੜ੍ਹੋ: 'ਅਸੀਂ ਇਸ ਵਾਰ ਪਿੱਛੇ ਨਹੀਂ ਹਟਾਂਗੇ'; ਭਾਰਤ-ਪਾਕਿਸਤਾਨ ਤਣਾਅ 'ਤੇ ਬੋਲੇ ਸੰਜੇ ਦੱਤ

PunjabKesari

ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਕਿਹਾ, "ਸ਼ਰਮ ਕਰੋ ਯਾਰ, ਜੰਗ ਸ਼ੁਰੂ ਹੈ।" ਇੱਕ ਹੋਰ ਵਿਅਕਤੀ ਨੇ ਲਿਖਿਆ, "ਫਿਲਮ ਇੰਡਸਟਰੀ ਨੂੰ ਸਿੰਦੂਰ ਜਾਂ 'ਆਪ੍ਰੇਸ਼ਨ ਸਿੰਦੂਰ' ਦਾ ਮੁਨਾਫ਼ੇ ਲਈ ਵਪਾਰੀਕਰਨ ਨਹੀਂ ਕਰਨਾ ਚਾਹੀਦਾ। ਕਾਨੂੰਨੀ ਤੌਰ 'ਤੇ ਇਹ ਜਾਇਜ਼ ਹੋ ਸਕਦਾ ਹੈ, ਪਰ ਨੈਤਿਕ ਤੌਰ 'ਤੇ ਇਹ ਗਲਤ ਹੈ। ਕੁਝ ਚੀਜ਼ਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਮੁਨਾਫ਼ਾ ਕਮਾਉਣ ਦਾ ਮੌਕਾ ਨਹੀਂ ਸਮਝਿਆ ਜਾਣਾ ਚਾਹੀਦਾ...'' ਇੱਕ ਹੋਰ ਵਿਅਕਤੀ ਨੇ ਪੋਸਟ ਕੀਤਾ, 'ਆਪਣੇ ਆਪ ਨੂੰ ਅਤੇ ਆਪਣੇ ਦੇਸ਼ ਨੂੰ ਸ਼ਰਮਿੰਦਾ ਕਰਨਾ ਬੰਦ ਕਰੋ।' ਇੱਕ ਹੋਰ ਵਿਅਕਤੀ ਨੇ ਫਿਲਮ ਦੀ ਟੀਮ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਨੋਰਾ ਫਤੇਹੀ ਨੇ ਭਾਰਤੀ ਫੌਜ ਨੂੰ ਦੱਸਿਆ 'True Heroes', ਕਿਹਾ- 'ਤੁਹਾਡੀ ਹਿੰਮਤ ਸਾਨੂੰ ਉਮੀਦ ਦਿੰਦੀ ਹੈ'

ਫਿਲਮ ਦੀ ਘੋਸ਼ਣਾ 'ਤੇ ਆਲੋਚਨਾ ਹੋਣ ਤੋਂ ਬਾਅਦ ਮਹੇਸ਼ਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, "ਸਾਡੀਆਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਹਾਲੀਆ ਬਹਾਦਰੀ ਭਰੇ ਯਤਨਾਂ ਤੋਂ ਪ੍ਰੇਰਿਤ 'ਆਪ੍ਰੇਸ਼ਨ ਸਿੰਦੂਰ' 'ਤੇ ਅਧਾਰਤ ਇੱਕ ਫਿਲਮ ਦਾ ਐਲਾਨ ਕਰਨ ਲਈ ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ। ਸਾਡਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇੱਕ ਫਿਲਮ ਨਿਰਮਾਤਾ ਦੇ ਤੌਰ 'ਤੇ, ਮੈਂ ਆਪਣੇ ਸੈਨਿਕਾਂ ਦੀ ਹਿੰਮਤ, ਕੁਰਬਾਨੀ ਅਤੇ ਤਾਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਇਸ ਸ਼ਕਤੀਸ਼ਾਲੀ ਕਹਾਣੀ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਸੀ। ਇਸ ਫਿਲਮ ਨੂੰ ਬਣਾਉਣ ਦਾ ਐਲਾਨ ਦੇਸ਼ ਪ੍ਰਤੀ ਸਾਡੇ ਡੂੰਘੇ ਸਤਿਕਾਰ ਅਤੇ ਪਿਆਰ ਕਾਰਨ ਕੀਤਾ ਗਿਆ, ਨਾ ਕਿ ਪ੍ਰਸਿੱਧੀ ਅਤੇ ਲਾਭ ਪ੍ਰਾਪਤ ਕਰਨ ਲਈ।"

ਇਹ ਵੀ ਪੜ੍ਹੋ: 'ਹੁਣ ਜੰਗ ਹੋਣੀ ਤੈਅ'; ਪਾਕਿ ਰੱਖਿਆ ਮੰਤਰੀ ਖਵਾਜ਼ਾ ਆਸਿਫ ਦਾ ਵੱਡਾ ਬਿਆਨ

ਮਹੇਸ਼ਵਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਫਿਲਮ ਦੀ ਘੋਸ਼ਣਾ, ਜਿਸ ਸਮੇਂ ਕੀਤੀ ਗਈ, ਉਸ ਨਾਲ ਕੁਝ ਲੋਕਾਂ ਨੂੰ ਅਸਹਿਜ ਅਤੇ ਦੁਖਦਾਈ ਮਹਿਸੂਸ ਹੋਇਆ ਹੋਵੇਗਾ। ਮੈਨੂੰ ਇਸ ਦਾ ਬਹੁਤ ਅਫ਼ਸੋਸ ਹੈ। ਇਹ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਪੂਰੇ ਦੇਸ਼ ਦੀ ਭਾਵਨਾ ਅਤੇ ਵਿਸ਼ਵ ਪੱਧਰ 'ਤੇ ਦੇਸ਼ ਦੀ ਸਮਾਜਿਕ ਤਸਵੀਰ ਹੈ।" ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ਫੌਜੀ ਹਮਲਿਆਂ ਤੋਂ ਬਾਅਦ, ਬਾਲੀਵੁੱਡ ਵਿੱਚ 'ਆਪ੍ਰੇਸ਼ਨ ਸਿੰਦੂਰ' ਨਾਲ ਸਬੰਧਤ ਫਿਲਮ ਦੇ ਟਾਈਟਲ ਲਈ ਅਰਜ਼ੀ ਦੇਣ ਦੀ ਹੋੜ ਵੱਧ ਗਈ ਹੈ। ਫਿਲਮ ਨਿਰਮਾਤਾਵਾਂ ਨੇ ਸਿਰਫ਼ 2 ਦਿਨਾਂ ਵਿੱਚ 30 ਤੋਂ ਵੱਧ ਟਾਈਟਲ ਰਜਿਸਟਰ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ।

ਇਹ ਵੀ ਪੜ੍ਹੋ: ਭਾਰਤ ਦਾ ਸਮਰਥਨ ਕਰਨ 'ਤੇ ਇਸ ਮਸ਼ਹੂਰ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ

ਰਜਿਸਟ੍ਰੇਸ਼ਨ ਲਈ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ਵਿੱਚ 'ਆਪ੍ਰੇਸ਼ਨ ਸਿੰਦੂਰ', 'ਮਿਸ਼ਨ ਸਿੰਦੂਰ' ਅਤੇ 'ਸਿੰਦੂਰ: ਦਿ ਰਿਵੈਂਜ' ਵਰਗੇ ਟਾਈਟਲ ਸ਼ਾਮਲ ਹਨ। ਜੰਮੂ-ਕਸ਼ਮੀਰ ਵਿੱਚ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ, ਭਾਰਤੀ ਹਥਿਆਰਬੰਦ ਬਲਾਂ ਨੇ ਮੰਗਲਵਾਰ ਦੇਰ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਲਸ਼ਕਰ-ਏ-ਤੋਇਬਾ ਦਾ ਕੇਂਦਰ ਮੁਰੀਦਕੇ ਸ਼ਾਮਲ ਹਨ। ਪਹਿਲਗਾਮ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ: ਫਗਵਾੜਾ 'ਚ ਖੇਤਾਂ 'ਚ ਡਿੱਗਿਆ ਡਰੋਨ, ਧਮਾਕੇ ਮਗਰੋਂ ਲੱਗੀ ਅੱਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News