ਕਰਨ ਕੁੰਦਰਾ ਨੇ ਮਨਾਇਆ 38ਵਾਂ ਜਨਮਦਿਨ, ਪਾਰਟੀ ਦੌਰਾਨ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਹੋਈ ਰੋਮਾਂਟਿਕ

Tuesday, Oct 11, 2022 - 02:23 PM (IST)

ਕਰਨ ਕੁੰਦਰਾ ਨੇ ਮਨਾਇਆ 38ਵਾਂ ਜਨਮਦਿਨ, ਪਾਰਟੀ ਦੌਰਾਨ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਹੋਈ ਰੋਮਾਂਟਿਕ

ਬਾਲੀਵੁੱਡ ਡੈਸਕ- ਟੀ.ਵੀ ਦੇ ਮਸ਼ਹੂਰ ਅਦਾਕਾਰ ਕਰਨ ਕੁੰਦਰਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਸੋਸ਼ਲ ਮੀਡੀਆ ’ਤੇ ਅਦਾਕਾਰ ਨੂੰ ਬਹੁਤ ਸਾਰੀਆਂ ਜਨਮਦਿਨ ਦੀਆਂ ਵਧਾਈਆਂ ਆ ਰਹੀਆਂ ਹਨ। ਇਸ ਦੇ ਨਾਲ ਦੱਸ ਦੇਈਏ ਬੀਤੀ ਰਾਤ ਕਰਨ ਕੁੰਦਰਾ ਦੀ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਨੇ ਸਰਪ੍ਰਾਈਜ਼ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਸੀ, ਜਿੱਥੇ ਇਹ ਜੋੜਾ ਕੈਮਰੇ ਦੇ ਸਾਹਮਣੇ ਰੋਮਾਂਟਿਕ ਹੁੰਦਾ ਦੇਖਿਆ ਗਿਆ। ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ : ਰਣਬੀਰ ਸਿੰਘ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਇਸ ਪਾਰਟੀ ’ਚ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਕਾਲੇ ਰੰਗ ਦੇ ਪਹਿਰਾਵੇ ’ਚ ਨਜ਼ਰ ਆਏ ਸਨ, ਇਸ ਦੇ ਨਾਲ ਹੀ ਕਰਨ ਕੁੰਦਰਾ ਨੇ ਵੀ ਆਪਣੇ ਜਨਮਦਿਨ ਦੀ ਪਾਰਟੀ ਲਈ ਪਾਂਡਾ ਵਾਲੀ ਜੈਕੇਟ ਪਾਈ ਹੋਈ ਸੀ।

PunjabKesari

ਵੀਡੀਓ ’ਚ ਦੇਖ ਸਕਦੇ ਹੋ ਕਿ ਕਰਨ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਤੇਜਸਵੀ ਪ੍ਰਕਾਸ਼ ਵੀ ਅਦਾਕਾਰ ਨਾਲ ਨਜ਼ਰ ਆ ਰਹੀ ਹੈ। ਤੇਜਸਵੀ ਪ੍ਰਕਾਸ਼ ਇਕ ਤਸਵੀਰ ’ਚ ਕਰਨ ਨੂੰ ਚੁੰਮਦੇ ਨਜ਼ਰ ਆਏ। 

PunjabKesari

ਇਹ ਵੀ ਪੜ੍ਹੋ : ਪ੍ਰਿਆ ਮਲਿਕ ਦੂਜੀ ਵਾਰ ਬਣੀ ਦੁਲਹਨ, ਅਦਾਕਾਰਾ ਨੇ ਦਿੱਲੀ ਦੇ ਗੁਰਦੁਆਰੇ ’ਚ ਕੀਤੀ ਆਨੰਦ ਕਾਰਜ ਦੀ ਰਸਮ

ਇਸ ਦੌਰਾਨ ਦੋਵਾਂ ਵਿਚਾਲੇ ਖੂਬ ਕੈਮਿਸਟਰੀ ਦੇਖਣ ਨੂੰ ਮਿਲੀ।ਕਰਨ ਕੁੰਦਰਾ ਦੇ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 
 
 

A post shared by Manav Manglani (@manav.manglani)


ਦੱਸ ਦੇਈਏ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਮੁਲਾਕਾਤ ਬਿੱਗ ਬੌਸ ਦੇ ਘਰ ’ਚ ਹੋਈ ਸੀ। ਇੱਥੇ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਹੁਣ ਇਹ ਜੋੜਾ ਅਸਕਰ ਇਕੱਠੇ ਕਪਲ ਗੋਲ ਦਿੰਦਾ ਨਜ਼ਰ ਆਉਂਦਾ ਹੈ।

PunjabKesari
 


author

Shivani Bassan

Content Editor

Related News