ਦੀਵਾਲੀ ''ਤੇ ਕਪਿਲ ਸ਼ਰਮਾ ਨੇ ਲਾੜੀ ਵਾਂਗ ਸਜਾਇਆ ਆਪਣਾ ਘਰ, ਦੇਖੋ ਖੂਬਸੂਰਤ ਤਸਵੀਰਾਂ

11/03/2021 2:57:41 PM

ਮੁੰਬਈ-  ਦੀਵਾਲੀ ਦੀ ਚਮਕ ਹਰ ਪਾਸੇ ਦੇਖਣ ਨੂੰ ਮਿਲਦੀ ਹੈ। ਇੰਟਰਟੇਨਮੈਂਟ ਵਰਲਡ 'ਚ ਤਾਂ ਸਿਤਾਰਿਆਂ ਦੀ ਇਸ ਖ਼ਾਸ ਮੌਕੇ 'ਤੇ ਡੈਕੋਰੇਸ਼ਨ ਦੇਖਦੇ ਹੀ ਬਣਦੀ ਹੈ। ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਘਰ 'ਚ ਦੀਵਾਲੀ ਦੀਆਂ ਤਿਆਰੀਆਂ ਬਹੁਤ ਜ਼ੋਰਾਂ ਨਾਲ ਚੱਲ ਰਹੀਆਂ ਹਨ।

Bollywood Tadka
ਕਪਿਲ ਨੇ ਆਪਣੇ ਸੁਫ਼ਨਿਆਂ ਦੇ ਆਸ਼ਿਆਨੇ ਨੂੰ ਲਾੜੀ ਦੀ ਤਰ੍ਹਾਂ ਸਜਾਇਆ ਹੈ। ਘਰ 'ਚ ਢੇਰ ਸਾਰੀਆਂ ਲਾਈਟਾਂ ਲਗਾਈਆਂ ਗਈਆਂ ਹਨ ਜਿਸ ਨਾਲ ਉਨ੍ਹਾਂ ਦਾ ਘਰ ਰੌਸ਼ਨੀ ਨਾਲ ਜਗਮਗਾ ਉਠਿਆ ਹੈ। 

Bollywood Tadka
ਕਪਿਲ ਨੇ ਲਾਈਟਾਂ ਨਾਲ ਸਜੀ ਆਪਣੀ ਬਾਲਕਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਘਰ 'ਚ ਪ੍ਰਾਪਰ ਗ੍ਰੀਨਰੀ ਮੈਂਟਨ ਕਰਕੇ ਰੱਖੀ ਹੈ ਅਤੇ ਲਾਈਟ ਨਾਲ ਪੂਰੇ ਘਰ ਨੂੰ ਸਜਾਇਆ ਹੈ।

Bollywood Tadka
ਇਸ ਤੋਂ ਇਲਾਵਾ ਉਨ੍ਹਾਂ ਨੇ ਭਗਵਾਨ ਬੁੱਧ ਦੀ ਇਕ ਵੱਡੀ ਜਿਹੀ ਮੂਰਤੀ ਵੀ ਲਗਾਈ ਹੈ ਜੋ ਡੈਕੋਰੇਸ਼ਨ ਦੀ ਸ਼ੋਭਾ ਵਧਾਉਂਦੀ ਨਜ਼ਰ ਆ ਰਹੀ ਹੈ।

Bollywood Tadka
ਵੀਡੀਓ 'ਚ ਪਿੱਛੇ ਦੀ ਵ੍ਹਾਈਟ ਰੰਗ ਦੀ ਮੈਚਿੰਗ ਦੀਵਾਰ ਬੈਕਗਰਾਊਂਡ ਨੂੰ ਪਰਫੈਕਟ ਲੁੱਕ ਦੇ ਰਹੀ ਹੈ। ਦੀਵਾਰ 'ਤੇ ਛੋਟੇ-ਛੋਟੇ ਸੁੰਦਰ ਫੁੱਲ ਪਾਟਸ ਲੱਗੇ ਹਨ। ਕਪਿਲ ਸ਼ਰਮਾ ਨੇ ਪਿਛਲੇ ਸਾਲ ਵੀ ਦੀਵਾਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ ਜਿਸ 'ਚ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਸਨ। ਕਪਿਲ ਸ਼ਰਮਾ ਮਸ਼ਹੂਰ ਕਾਮੇਡੀਅਨ ਹਨ। ਉਨ੍ਹਾਂ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਜ਼ਬਰਦਸਤ ਫੈਨ ਫੋਲੋਇੰਗ ਹੈ। ਇਹ ਸ਼ੋਅ ਹਮੇਸ਼ਾ ਟੀ.ਆਰ.ਪੀ. 'ਚ ਰਹਿੰਦਾ ਹੈ।


Aarti dhillon

Content Editor

Related News