ਅਕਸ਼ੇ ਕੁਮਾਰ ਦੀ ‘ਓ. ਐੱਮ. ਜੀ. 2’ ਨੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ
Saturday, Aug 12, 2023 - 12:44 PM (IST)

ਐਂਟਰਟੇਨਮੈਂਟ ਡੈਸਕ– ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਸਟਾਰਰ ਫ਼ਿਲਮ ‘ਓ. ਐੱਮ. ਜੀ. 2’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦਾ ਮੁਕਾਬਲਾ ਬਾਕਸ ਆਫਿਸ ’ਤੇ ਸੰਨੀ ਦਿਓਲ ਦੀ ‘ਗਦਰ 2’ ਨਾਲ ਹੈ ਪਰ ਇਸ ਦੇ ਬਾਵਜੂਦ ਫ਼ਿਲਮ ਨੇ ਉਮੀਦ ਨਾਲੋਂ ਵੱਧ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
‘ਓ. ਐੱਮ. ਜੀ. 2’ ਨੇ ਪਹਿਲੇ ਦਿਨ 10.26 ਕਰੋੜ ਰੁਪਏ ਕਮਾਏ ਹਨ। ਦੱਸ ਦੇਈਏ ਕਿ ‘ਓ. ਐੱਮ. ਜੀ. 2’ ਦੇ ਸ਼ੋਅਜ਼ ਹਰ ਸ਼ਹਿਰ ’ਚ ‘ਗਦਰ 2’ ਨਾਲੋਂ ਘੱਟ ਹਨ ਪਰ ਇਸ ਦੇ ਬਾਵਜੂਦ ਪਹਿਲੇ ਦਿਨ ਫ਼ਿਲਮ ਨੇ ਕਮਾਈ ਦਾ ਚੰਗਾ ਅੰਕੜਾ ਦਿਖਾਇਆ ਹੈ।
ਦੱਸ ਦੇਈਏ ਕਿ ਆਜ਼ਾਦੀ ਦਿਹਾੜਾ ਹੋਣ ਦੇ ਚਲਦਿਆਂ ਫ਼ਿਲਮ ਦੀ ਕਮਾਈ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਉਥੇ ‘ਗਦਰ 2’ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਪਹਿਲੇ ਦਿਨ 40.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਦੇ ਨਾਲ ਹੀ ਇਹ ਫ਼ਿਲਮ ਸਾਲ 2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ਦੂਜੇ ਨੰਬਰ ’ਤੇ ਆ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।