ਓਮ ਪੁਰੀ ਅਤੇ ਨੰਦਿਤਾ ਦਾ 26 ਸਾਲ ਪੁਰਾਣਾ ਸਾਥ ਟੁੱਟਾ
Wednesday, Feb 10, 2016 - 09:23 AM (IST)

ਮੁੰਬਈ— ਮਸ਼ਹੂਰ ਅਦਾਕਾਰ ਓਮ ਪੁਰੀ ਅਤੇ ਉਨ੍ਹਾਂ ਦੀ ਪਤਨੀ ਨੰਦਿਤਾ ਨੇ ਆਪਣੇ 26 ਸਾਲ ਪੁਰਾਣੇ ਵਿਆਹੁਤਾ ਜੀਵਨ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਡੀ. ਐੱਨ. ਏ. ਦੀ ਰਿਪੋਰਟ ਮੁਤਾਬਕ ਪਿਛਲੇ ਹਫਤੇ ਅਦਾਲਤ ਨੇ ਕਾਨੂੰਨੀ ਤੌਰ ''ਤੇ ਇਨ੍ਹਾਂ ਨੂੰ ਵੱਖ ਹੋਣ ਦਾ ਹੁਕਮ ਦੇ ਦਿੱਤਾ ਹੈ। ਇਸ ਕਾਨੂੰਨੀ ਹੁਕਮ ਮੁਤਾਬਕ ਇਨ੍ਹਾਂ ਦੋਵਾਂ ਨੂੰ ਵੱਖ ਰਹਿਣ ਦੀ ਆਜ਼ਾਦੀ ਹੈ ਪਰ ਕਾਨੂੰਨੀ ਤੌਰ ''ਤੇ ਉਹ ਵਿਆਹੁਤਾ ਮੰਨੇ ਜਾਣਗੇ, ਹਾਲਾਂਕਿ ਇਕ ਪਾਬੰਦੀ ਉਨ੍ਹਾਂ ''ਤੇ ਇਹ ਵੀ ਹੈ ਕਿ ਦੋਵੇਂ ਉਦੋਂ ਤੱਕ ਇਕ-ਦੂਜੇ ਨੂੰ ਨਹੀਂ ਮਿਲ ਸਕਦੇ ਜਦੋਂ ਤੱਕ ਕਿ ਕੋਈ ਤੀਜੀ ਪਾਰਟੀ ਉਥੇ ਮੌਜੂਦ ਨਾ ਹੋਵੇ। ਅਦਾਲਤ ਨੇ ਓਮ ਪੁਰੀ ਨੂੰ ਆਪਣੇ 18 ਸਾਲ ਦੇ ਬੇਟੇ ਈਸ਼ਾਨ ਨੂੰ ਮਿਲਣ ਦਾ ਅਧਿਕਾਰ ਦਿੱਤਾ ਹੈ।