ਇਤਰਾਜ਼ਯੋਗ ਵੀਡੀਓ ਮਾਮਲੇ ’ਤੇ ਸਾਰਾ ਗੁਰਪਾਲ ਨੇ ਕਿਹਾ- ‘ਕੁੜੀਆਂ ਕੋਲ ਵੀ ਕੁੜੀਆਂ ਸੁਰੱਖਿਅਤ ਨਹੀਂ’
Sunday, Sep 18, 2022 - 05:22 PM (IST)
ਬਾਲੀਵੁੱਡ ਡੈਸਕ- ਪੰਜਾਬ ’ਚ ਚੰਡੀਗੜ੍ਹ ਦੀ ਨਿੱਜੀ ਯੂਨੀਵਰਸਿਟੀ ਦੇ ਹੋਸਟਲ ’ਚ ਰਹਿੰਦੀਆਂ ਕਰੀਬ 60 ਵਿਦਿਆਰਥਣਾਂ ਦੀ ਨਹਾਉਂਦੀਆਂ ਦੀ ਵੀਡੀਓ ਲੀਕ ਹੋਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ’ਚ ਹਲਚਲ ਮਚ ਗਈ ਹੈ। ਸ਼ਨੀਵਾਰ ਦੀ ਰਾਤ ਨੂੰ ਵਿਦਿਆਰਥਣਾਂ ਨੇ ਇਸ ਦੇ ਖਿਲਾਫ਼ ਭਾਰੀ ਪ੍ਰਦਰਸ਼ਨ ਕੀਤਾ ਅਤੇ ਪੁਲਸ ਨੇ ਦੋਸ਼ੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰ ਲਿਆ।
ਯੂਨੀਵਰਸਿਟੀ ’ਚ ਇਤਰਾਜ਼ਯੋਗ ਵੀਡੀਓ ਮਾਮਲੇ ’ਚ ਸੋਨੂੰ ਸੂਦ ਦੀ ਲੋਕਾਂ ਨੂੰ ਅਪੀਲ, ਕਿਹਾ- ‘ਜ਼ਿੰਮੇਵਾਰ ਬਣੋ’
ਇਸ ਦੇ ਨਾਲ ਹੀ ਹਾਲ ਹੀ ’ਚ ਅਦਾਕਾਰਾ ਸਾਰਾ ਗੁਰਪਾਲ ਨੇ ਇਸ ਮੰਦਭਾਗੀ ਘਟਨਾ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਮੰਦਭਾਗੀ ਘਟਨਾ ’ਤੇ ਇਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।
ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘ਕੁੜੀਆਂ ਕੋਲ ਵੀ ਕੁੜੀਆਂ ਸੁਰੱਖਿਅਤ ਨਹੀਂ, ਇਹ ਲਿੰਗ ਬਾਰੇ ਨਹੀਂ ਹੈ, ਇਹ ਮਾਨਸਿਕਤਾ ਬਾਰੇ ਹੈ, ਵਾਪਰੀ ਇਸ ਘਟਨਾ ’ਤੇ ਸੱਚਮੁੱਚ ਮੰਦਭਾਗਾ ਮਹਿਸੂਸ ਕਰ ਰਹੀ ਹਾਂ, ਚੰਡੀਗੜ੍ਹ ਯੂਨੀਵਰਸਿਟੀ ।’
ਇਸ ਦੇ ਨਾਲ ਅਦਾਕਾਰਾ ਸਾਰਾ ਗੁਰਪਾਲ ਨੇ ਇਕ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਤੁਸੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਵਟਸਐਪ ’ਤੇ ਵੀਡੀਓ ਪ੍ਰਾਪਤ ਕਰਦੇ ਹੋ ਤਾਂ ਕੋਈ ਵੀ ਵੀਡੀਓ ਸਾਂਝਾ ਨਾ ਕਰੋ, JusticeForCUgirls।’
ਇਹ ਵੀ ਪੜ੍ਹੋ : EOW ਦੇ ਪੁੱਛਗਿੱਛ ਮਗਰੋਂ ਨੋਰਾ ਦੀ ਪਹਿਲੀ ਲੁੱਕ ਵਾਇਰਲ, ਹਸੀਨਾ ਨੇ ਵਾਈਟ ਡਰੈੱਸ ’ਚ ਮਚਾਈ ਤਬਾਹੀ
ਦੱਸ ਦੇਈਏ ਕਿ ਨਿੱਜੀ ਯੂਨੀਵਰਸਿਟੀ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 60 ਦੇ ਕਰੀਬ ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਕੁੜੀ ਕਿਸੇ ਮੁੰਡੇ ਨੂੰ ਭੇਜਦੀ ਸੀ, ਜੋ ਕਿ ਹਿਮਾਚਲ ਦਾ ਰਹਿਣ ਵਾਲਾ ਹੈ। ਦਰਅਸਲ ਯੂਨੀਵਰਸਿਟੀ ’ਚ ਕੁੜੀਆਂ ਦੇ ਬਾਥਰੂਮ ਅੰਦਰ ਵੀਡੀਓ ਬਣਾਉਂਦੇ ਹੋਏ ਦੋਸ਼ੀ ਕੁੜੀ ਨੂੰ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਭੜਕੇ ਵਿਦਿਆਰਥੀਆਂ ਨੇ ਦੇਰ ਰਾਤ ਯੂਨੀਵਰਸਿਟੀ ਕੈਂਪਸ ’ਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਨੂੰ ਘੇਰ ਲਿਆ ਅਤੇ ਇਨਸਾਫ਼ ਲੈਣ ਲਈ ਨਾਅਰੇਬਾਜ਼ੀ ਕੀਤੀ।