ਸੁਸ਼ਾਂਤ ਦੀ ਖ਼ੁਦਕੁਸ਼ੀ 'ਤੇ ਬਣੀ ਫ਼ਿਲਮ ਦਾ ਟੀਜ਼ਰ ਰਿਲੀਜ਼, ਵੇਖ ਲੋਕਾਂ ਦੇ ਮਨ 'ਚ ਮੁੜ ਉੱਠੇ ਲੱਖਾਂ ਸਵਾਲ (ਵੀਡੀਓ)

Friday, Apr 16, 2021 - 02:33 PM (IST)

ਸੁਸ਼ਾਂਤ ਦੀ ਖ਼ੁਦਕੁਸ਼ੀ 'ਤੇ ਬਣੀ ਫ਼ਿਲਮ ਦਾ ਟੀਜ਼ਰ ਰਿਲੀਜ਼, ਵੇਖ ਲੋਕਾਂ ਦੇ ਮਨ 'ਚ ਮੁੜ ਉੱਠੇ ਲੱਖਾਂ ਸਵਾਲ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਦੀ ਮੌਤ ਨਾ ਸਿਰਫ਼ ਆਪਣੇ ਪਰਿਵਾਰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਲਈ ਇਕ ਵੱਡਾ ਸਦਮਾ ਸੀ। ਅਦਾਕਾਰ ਦੀ ਮੌਤ ਤੋਂ ਬਾਅਦ ਨੈਪੋਟਿਜ਼ਮ ਵਰਗੇ ਕਈ ਸਵਾਲ ਖੜ੍ਹੇ ਹੋਏ ਸਨ। ਦੂਜੇ ਪਾਸੇ ਅਦਾਕਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੀਵਨ 'ਤੇ ਕਈ ਫ਼ਿਲਮਾਂ ਬਣਾਉਣ ਦੀਆਂ ਖ਼ਬਰਾ ਸਾਹਮਣੇ ਆਈਆਂ ਸਨ। ਇਸ ਦੌਰਾਨ ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ 'ਤੇ ਆਧਾਰਿਤ ਫ਼ਿਲਮ 'ਨਿਆਂ ਦਿ ਜਸਟਿਸ' ਦਾ ਟੀਜ਼ਰ ਰਿਲੀਜ਼ ਹੋਇਆ ਹੈ। 

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 11 ਜੂਨ ਨੂੰ ਰਿਲੀਜ਼ ਹੋਵੇਗੀ। ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫ਼ਿਲਮ 'ਨਿਆਂ ਦਿ ਜਸਟਿਸ' ਦਾ ਟੀਜ਼ਰ 58 ਸੈਕਿੰਡ ਦਾ ਹੈ। ਇਸ ਦੀ ਸ਼ੁਰੂਆਤ ਚੈਨਲ 'ਤੇ ਆਈ ਬ੍ਰੇਕਿੰਗ ਨਿਊਜ਼ ਤੋਂ ਹੁੰਦੀ ਹੈ। ਟੀਜ਼ਰ 'ਚ ਤੁਸੀਂ ਵੇਖ ਸਕਦੇ ਹੋ ਕਿ ਸਭ ਕੁਝ ਠੀਕ ਉਸੇ ਤਰ੍ਹਾਂ ਦਿਖਾਇਆ ਗਿਆ ਹੈ ਜਿਵੇਂ ਦਾ ਦ੍ਰਿਸ਼ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ। ਵੀਡੀਓ 'ਚ ਸੁਸ਼ਾਂਤ ਦੇ ਕਮਰੇ 'ਚ ਪੱਖੇ ਨਾਲ ਲਟਕਿਆ ਹੋਇਆ ਹਰਾ ਦੁਪੱਟਾ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਸੁਸ਼ਾਂਤ ਤੇ ਰਿਆ ਚੱਕਰਵਰਤੀ ਦੇ ਰਿਸ਼ਤੇ ਨੂੰ ਦਿਖਾਇਆ ਹੈ।

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਕਿਰਦਾਰ ਜੁਬੇਰ ਨੇ ਨਿਭਾਇਆ ਹੈ ਤੇ ਰਿਆ ਚੱਕਰਵਰਤੀ ਦਾ ਕਿਰਦਾਰ ਸ਼੍ਰੇਆ ਸ਼ੁਕਲਾ ਨੇ ਨਿਭਾਇਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਕਿਰਦਾਰ ਦਾ ਨਾਂ ਫ਼ਿਲਮ 'ਚ ਮਹਿੰਦਰ ਉਰਫ ਮਾਹੀ ਰੱਖਿਆ ਗਿਆ ਹੈ।

PunjabKesari

ਜਦੋਂਕਿ ਰਿਆ ਚੱਕਰਵਰਤੀ ਤੋਂ ਪ੍ਰੇਰਿਤ ਕਿਰਦਾਰ ਦਾ ਨਾਂ ਉਰਵਸ਼ੀ ਹੈ। ਫ਼ਿਲਮ 'ਚ ਅਮਨ ਵਰਮਾ ਈ. ਡੀ. ਦੇ ਚੀਫ ਅਸਰਾਨੀ, ਸ਼ਕਤੀ ਕਪੂਰ ਐਨ. ਸੀ. ਬੀ. ਚੀਫ, ਆਨੰਦ ਜੋਗ ਮੁੰਬਈ ਪੁਲਸ ਕਮਿਸ਼ਨਰ, ਸੋਮੀ ਖਾਨ ਸੈਲੇਬ੍ਰਿਟੀ ਮੈਨੇਜਰ, ਅਰੁਣ ਬਖਸ਼ੀ ਬਾਲੀਵੁੱਡ ਫਿਲਮਮੇਕਰ ਤੇ ਸੁਧਾ ਚੰਦਰਨ ਸੀ. ਬੀ. ਆਈ. ਚੀਫ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫ਼ਿਲਮ 11 ਜੂਨ ਨੂੰ ਰਿਲੀਜ਼ ਹੋਵੇਗੀ।

PunjabKesari

ਟਵੀਟ ਵਿਚ ਲੋਕਾਂ ਨੇ ਖੜ੍ਹੇ ਕੀਤੇ ਕਈ ਸਵਾਲ

PunjabKesari

ਲੋਕਾਂ ਨੇ ਰਿਟਵੀਟ ਕਰਕੇ ਦਿੱਤੀ ਪ੍ਰਤੀਕਿਰਿਆ

PunjabKesari


author

sunita

Content Editor

Related News