ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਦਿਖਾਇਆ ਗਲੈਮਰਸ ਅੰਦਾਜ਼, ਸਾਂਝੀ ਕੀਤੀ ਖ਼ੂਬਸੂਰਤ ਤਸਵੀਰ
Wednesday, Sep 01, 2021 - 10:41 AM (IST)
ਮੁੰਬਈ : ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਅਤੇ ਹਰਮਨ ਪਿਆਰੀ ਅਦਾਕਾਰਾ ਨੁਸਰਤ ਜਹਾਂ ਅੱਜ ਕਲ੍ਹ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਨੁਸਰਤ ਹਾਲ ਹੀ 'ਚ ਮਾਂ ਬਣੀ ਹੈ ਅਤੇ ਰਿਪੋਰਟਸ ਮੁਤਾਬਕ ਸੋਮਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਹਸਪਤਾਲ ਤੋਂ ਵਾਪਸ ਆਉਂਦੇ ਹੋਏ ਨੁਸਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਇਆ ਜਿਸ 'ਚ ਉਨ੍ਹਾਂ ਨਾਲ ਸਾਥੀ ਕਲਾਕਾਰ ਯਸ਼ ਦਾਸ ਗੁਪਤਾ ਬੱਚੇ ਨੂੰ ਫੜੇ ਹੋਏ ਦਿਖਾਈ ਦਿੱਤੇ। ਨੁਸਰਤ ਤੇ ਯਸ਼ ਦੇ ਰਿਸ਼ਤੇ 'ਚ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਹਸਪਤਾਲ ਤੋਂ ਛੁੱਟੀ ਤੋਂ ਬਾਅਦ ਮੰਗਲਵਾਰ ਨੂੰ ਨੁਸਰਤ ਆਪਣੇ ਪੁਰਾਣੇ ਅੰਦਾਜ਼ 'ਚ ਵਾਪਸ ਨਜ਼ਰ ਆਈ ਅਤੇ ਸ਼ੋਸਲ ਮੀਡੀਆ 'ਚ ਆਪਣੀ ਇਕ ਗਲੈਮਰਸ ਤਸਵੀਰ ਪੋਸਟ ਕੀਤੀ।
ਇਸ ਤਸਵੀਰ ਨਾਲ ਨੁਸਰਤ ਨੇ ਕੁਝ ਨਹੀਂ ਲਿਖਿਆ ਹੈ। ਦਰਅਸਲ ਕੈਪਸ਼ਨ ਤੋਂ ਲੱਗਦਾ ਹੈ ਕਿ ਕਿਸੇ ਫੋਟੋਸ਼ੂਟ ਦੀ ਹੈ। ਨੁਸਰਤ ਨੇ ਇਸ ਤਸਵੀਰ ਨਾਲ ਬਸ ਇੰਨਾ ਲਿਖਿਆ-ਬਿਹਾਈਂਡ ਦਿ ਕੈਮਰਾ। ਨੁਸਰਤ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਪਰ ਜ਼ਿਆਦਾ ਯੂਜ਼ਰਜ਼ ਅਜਿਹੇ ਵੀ ਹਨ ਜੋ ਨੁਸਰਤ ਦੀ ਜ਼ਿੰਦਗੀ 'ਚ ਹੋਏ ਤਾਜ਼ਾ ਡਿਵੈੱਲਪਮੈਂਟ 'ਤੇ ਕੁਮੈਂਟ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਯੂਜ਼ਰਜ਼ ਅਜਿਹੇ ਹਨ ਜੋ ਨੁਸਰਤ ਤੋਂ ਬੱਚੇ ਬਾਰੇ ਪੁੱਛ ਰਹੇ ਹਨ ਅਤੇ ਬੱਚੇ ਦਾ ਚਿਹਰਾ ਦਿਖਾਉਣ ਦੀ ਮੰਗ ਕਰ ਰਹੇ ਹਨ।