ਨੁਸਰਤ ਜਹਾਂ ਨੇ ਕਰਵਾਇਆ ਸਵੀਮਿੰਗ ਪੂਲ ''ਚ ਫੋਟੋਸ਼ੂਟ, ਵੀਡੀਓ ਹੋ ਰਹੀ ਹੈ ਵਾਇਰਲ

Thursday, Jun 24, 2021 - 05:34 PM (IST)

ਨੁਸਰਤ ਜਹਾਂ ਨੇ ਕਰਵਾਇਆ ਸਵੀਮਿੰਗ ਪੂਲ ''ਚ ਫੋਟੋਸ਼ੂਟ, ਵੀਡੀਓ ਹੋ ਰਹੀ ਹੈ ਵਾਇਰਲ

ਮੁੰਬਈ- ਅਦਾਕਾਰਾ ਨੁਸਰਤ ਜਹਾਂ ਦੀ ਨਿੱਜੀ ਉਥਲ-ਪੁਥਲ ਵਿਚਾਲੇ ਸਵੀਮਿੰਗ ਪੂਲ ਵੀਡੀਓ ਅਚਾਨਕ ਵਾਇਰਲ ਹੋ ਗਈ ਹੈ। ਇਹ ਵੀਡੀਓ ਗਰਭਵਤੀ ਨੁਸਰਤ ਦੇ ਹਾਲ ਹੀ ਵਿੱਚ ਹੋਏ ਫੋਟੋਸ਼ੂਟ ਦਾ ਹੈ। ਬੰਗਾਲੀ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਵਿੱਚ ਹਨ। ਤੁਰਕੀ ਵਿਚ ਕਾਰੋਬਾਰੀ ਨਿਖਿਲ ਜੈਨ ਨਾਲ ਹੋਏ ਆਪਣੇ ਵਿਆਹ ਨੂੰ ਨੁਸਰਤ ਨੇ ਖੁਦ ਹੀ ਰੱਧ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਨਿੱਜੀ ਜ਼ਿੰਦਗੀ ਦੇ ਵਿਚਾਲੇ ਅਦਾਕਾਰਾ ਨੁਸਰਤ ਜਹਾਂ ਦੀ ਸਵੀਮਿੰਗ ਵੀਡੀਓ ਅਚਾਨਕ ਵਾਇਰਲ ਹੋ ਗਈ ਹੈ। ਇਹ ਵੀਡੀਓ ਨੁਸਰਤ ਦੇ ਇੱਕ ਨਵੇਂ ਫੋਟੋਸ਼ੂਟ ਦੀ ਹੈ ਅਤੇ ਅਦਾਕਾਰਾ ਨੇ ਖ਼ੁਦ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।

PunjabKesari
ਨੁਸਰਤ ਦੀ ਗਰਭਅਵਸਥਾ ਦੀ ਖ਼ਬਰ ਉਸ ਦੇ ਬੇਬੀ ਬੰਪ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਫੈਲੀ। ਹਾਲ ਹੀ ਵਿੱਚ ਅਦਾਕਾਰਾ ਨੇ ਖ਼ੁਦ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਦਾ ਬੇਬੀ ਬੰਪ ਵਿਖ ਰਿਹਾ ਹੈ। ਗਰਭਵਤੀ ਨੁਸਰਤ ਇਸ ਵੀਡੀਓ ਵਿੱਚ ਸਵੀਮਿੰਗ ਪੂਲ ਵਿੱਚ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਇੱਕ ਡਿਜ਼ਾਈਨਰ ਗਾਊਨ ਪਹਿਨਿਆ ਹੋਇਆ ਹੈ ਅਤੇ ਉਸਨੇ ਆਪਣੀਆਂ ਅੱਖਾਂ 'ਤੇ ਸਮੋਕੀ ਮੇਕਅੱਪ ਕੀਤਾ ਹੋਇਆ ਹੈ। ਨੁਸਰਤ ਨੇ ਵੀਡੀਓ ਨੂੰ 'ਨੋ ਰਿਸ੍ਕ ਨੋ ਸਟੋਰੀ' ਵਜੋਂ ਸਿਰਲੇਖ ਦਿੱਤਾ।

PunjabKesari
ਨੁਸਰਤ ਜਹਾਂ ਨੇ ਉਸ ਦੇ ਵਿਆਹ ਨੂੰ ਦੱਸਿਆ ਗੈਰ-ਕਾਨੂੰਨੀ
9 ਜੂਨ ਨੂੰ ਨੁਸਰਤ ਨੇ ਦਾਅਵਾ ਕੀਤਾ ਕਿ ਨਿਖਿਲ ਜੈਨ ਨਾਲ ਉਸ ਦਾ ਵਿਆਹ ਕਾਨੂੰਨੀ ਨਹੀਂ ਸੀ, ਸਗੋਂ ਲਿਵ-ਇਨ ਰਿਸ਼ਤਾ ਸੀ ਕਿਉਂਕਿ ਤੁਰਕੀ ਵਿੱਚ ਉਸ ਦੇ ਵਿਆਹ ਨੂੰ ਭਾਰਤੀ ਕਾਨੂੰਨ ਨੇ ਮਾਨਤਾ ਨਹੀਂ ਦਿੱਤੀ ਹੈ। ਅਦਾਕਾਰਾ ਨੇ ਇੱਕ ਬਿਆਨ ਜਾਰੀ ਕੀਤਾ ਕਿ ਕਿਉਂਕਿ ਜੈਨ ਨਾਲ ਉਸ ਦਾ ਵਿਆਹ ਤੁਰਕੀ ਦੇ ਵਿਆਹ ਨਿਯਮਾਂ ਨਾਲ ਹੋਇਆ ਸੀ, ਇਸ ਲਈ ਇੱਥੇ ਉਸ ਦਾ ਵਿਆਹ ਗੈਰ-ਕਾਨੂੰਨੀ ਹੈ।

 
 
 
 
 
 
 
 
 
 
 
 
 
 
 

A post shared by Nusrat (@nusratchirps)


ਨੁਸਰਤ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ, 'ਕਿਉਂਕਿ ਇਹ ਇੱਕ ਅੰਤਰ-ਧਾਰਮਿਕ ਵਿਆਹ ਸੀ, ਇਸ ਲਈ ਇਸ ਨੂੰ ਭਾਰਤ ਵਿੱਚ ਵਿਸ਼ੇਸ਼ ਵਿਆਹ ਐਕਟ ਤਹਿਤ ਮਾਨਤਾ ਦੀ ਲੋੜ ਹੈ, ਜਿਸ ਨੂੰ ਅਜੇ ਪ੍ਰਾਪਤ ਨਹੀਂ ਕੀਤਾ ਗਿਆ ਹੈ। ਕਾਨੂੰਨ ਅਨੁਸਾਰ, ਇਹ ਵਿਆਹ ਨਹੀਂ ਹੈ, ਸਗੋਂ ਰਿਸ਼ਤਾ ਹੈ ਜਾਂ ਲਿਵ-ਇਨ ਰਿਸ਼ਤਾ ਹੈ।

PunjabKesari
2019 ਵਿੱਚ ਹੋਇਆ ਵਿਆਹ
ਜਹਾਂ ਨੇ 2019 ਵਿੱਚ ਤੁਰਕੀ ਵਿੱਚ ਜੈਨ ਨਾਲ ਵਿਆਹ ਕੀਤਾ ਸੀ, ਜਿਸ ਵਿੱਚ ਚੋਣਵੇਂ ਲੋਕ ਸ਼ਾਮਲ ਹੋਏ ਸਨ। ਟੀਐੱਮਸੀ ਦੀ ਟਿਕਟ 'ਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਾਲੀ ਜਹਾਂ ਨੇ ਬਾਅਦ ਵਿੱਚ ਕੋਲਕਾਤਾ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਇੱਕ ਸ਼ਾਨਦਾਰ ਵਿਆਹ ਸਮਾਰੋਹ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰ ਪਤਵੰਤੇ ਸ਼ਾਮਲ ਹੋਏ। ਵਿਆਹ ਵਿਚ ਦਰਾਰ ਦੀਆਂ ਅਟਕਲਾਂ ਵਿਚਕਾਰ ਨੁਸਰਤ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਉਹ ਵੱਖਰੇ ਰਹਿੰਦੇ ਹਨ ਅਤੇ ਉਹ ਗਰਭਵਤੀ ਹੈ।


author

Aarti dhillon

Content Editor

Related News