‘ਡਰੀਮ ਗਰਲ 2’ ਤੋਂ ਰਿਪਲੇਸ ਕੀਤੇ ਜਾਣ ’ਤੇ ਛਲਕਿਆ ਨੁਸਰਤ ਭਰੂਚਾ ਦਾ ਦਰਦ
Thursday, Aug 17, 2023 - 04:44 PM (IST)
ਮੁੰਬਈ (ਬਿਊਰੋ)– ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ‘ਡਰੀਮ ਗਰਲ 2’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਨੁਸਰਤ ਭਰੂਚਾ ਇਸ ਤੋਂ ਕਾਫੀ ਖ਼ੁਸ਼ ਹੈ ਤੇ ਉਸ ਨੂੰ ਫ਼ਿਲਮ ਦਾ ਟਰੇਲਰ ਵੀ ਪਸੰਦ ਆਇਆ ਹੈ ਪਰ ਨੁਸਰਤ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਨੂੰ ‘ਡਰੀਮ ਗਰਲ 2’ ’ਚ ਕਾਸਟ ਨਹੀਂ ਕੀਤਾ ਗਿਆ, ਜਦਕਿ ਉਹ ਫ਼ਿਲਮ ਦੇ ਪਹਿਲੇ ਭਾਗ ਯਾਨੀ ‘ਡਰੀਮ ਗਰਲ’ ਦਾ ਹਿੱਸਾ ਸੀ। ਇਸ ਫ਼ਿਲਮ ’ਚ ਆਯੂਸ਼ਮਾਨ ਖੁਰਾਣਾ ਤੇ ਨੁਸਰਤ ਭਰੂਚਾ ਦੀ ਕੈਮਿਸਟਰੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।
ਨੁਸਰਤ ਦੀ ਫ਼ਿਲਮ ‘ਅਕੇਲੀ’ 25 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਤੇ ਬਾਕਸ ਆਫਿਸ ’ਤੇ ਇਸ ਦੀ ਟੱਕਰ ਆਯੂਸ਼ਮਾਨ ਖੁਰਾਣਾ ਦੀ ‘ਡਰੀਮ ਗਰਲ 2’ ਨਾਲ ਹੋਵੇਗੀ।
‘ਡਰੀਮ ਗਰਲ 2’ ’ਚ ਕਾਸਟ ਨਾ ਹੋਣ ’ਤੇ ਨੁਸਰਤ ਭਰੂਚਾ ਨੇ ਕਿਹਾ, ‘‘ਮੈਂ ‘ਡਰੀਮ ਗਰਲ’ ਦਾ ਹਿੱਸਾ ਸੀ ਤੇ ਮੈਂ ਪੂਰੀ ਟੀਮ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਉਸ ਨਾਲ ਕੰਮ ਕਰਨਾ ਬੁਰੀ ਤਰ੍ਹਾਂ ਯਾਦ ਕਰਦੀ ਹਾਂ ਪਰ ਇਹ ਤਾਂ ਲੋਕ ਹੀ ਜਵਾਬ ਦੇ ਸਕਦੇ ਹਨ ਕਿ ਮੈਨੂੰ ‘ਡਰੀਮ ਗਰਲ 2’ ’ਚ ਕਾਸਟ ਕਿਉਂ ਨਹੀਂ ਕੀਤਾ ਗਿਆ। ਮੈ ਨਹੀਂ ਜਾਣਦੀ ਨਾ ਕੋਈ ਤਰਕ ਹੈ ਤੇ ਨਾ ਹੀ ਕੋਈ ਜਵਾਬ ਹੈ ਪਰ ਉਨ੍ਹਾਂ ਨੇ ਮੈਨੂੰ ਕਾਸਟ ਕਿਉਂ ਨਹੀਂ ਕੀਤਾ? ਮੈਂ ਵੀ ਇਨਸਾਨ ਹਾਂ ਤਾਂ ਜ਼ਾਹਿਰ ਹੈ ਕਿ ਦਰਦ ਹੈ ਤੇ ਹਾਂ ਇਹ ਬੇਇਨਸਾਫ਼ੀ ਹੈ ਪਰ ਮੈਂ ਸਮਝਦੀ ਹਾਂ। ਇਹ ਉਨ੍ਹਾਂ ਦਾ ਫ਼ੈਸਲਾ ਹੈ। ਕੋਈ ਸਮੱਸਿਆ ਨਹੀ।’’
ਇਹ ਖ਼ਬਰ ਵੀ ਪੜ੍ਹੋ : ਆਰ. ਨੇਤ ਦਾ ਜਨਮਦਿਨ ਮੌਕੇ ਨੇਕ ਉਪਰਾਲਾ, ਕੀਤੇ 8 ਲੋੜਵੰਦ ਧੀਆਂ ਦੇ ਵਿਆਹ (ਵੀਡੀਓ)
ਦੂਜੇ ਪਾਸੇ ਨੁਸਰਤ ਨੇ ‘ਡਰੀਮ ਗਰਲ 2’ ਨਾਲ ਆਪਣੀ ਫ਼ਿਲਮ ‘ਅਕੇਲੀ’ ਦੇ ਬਾਕਸ ਆਫਿਸ ’ਤੇ ਕਲੈਸ਼ ’ਤੇ ਕਿਹਾ, ‘‘ਮੈਨੂੰ ਨਹੀਂ ਪਤਾ ਸੀ ਕਿ ਮੇਰੀ ਫ਼ਿਲਮ ‘ਡਰੀਮ ਗਰਲ 2’ ਉਸੇ ਦਿਨ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਮੇਰੀ ਫ਼ਿਲਮ ‘ਅਕੇਲੀ’ 18 ਅਗਸਤ ਨੂੰ ਰਿਲੀਜ਼ ਹੋ ਰਹੀ ਸੀ ਪਰ ਸੈਂਸਰ ਦੇ ਕੁਝ ਮੁੱਦਿਆਂ ਕਾਰਨ ਸਾਨੂੰ ਇਜਾਜ਼ਤ ਨਹੀਂ ਮਿਲੀ, ਜਿਸ ਕਾਰਨ ਰਿਲੀਜ਼ ’ਚ ਦੇਰੀ ਹੋ ਗਈ। ਰਾਜ ਸਰ (‘ਡਰੀਮ ਗਰਲ 2’ ਦੇ ਨਿਰਦੇਸ਼ਕ) ਨੇ ਮੇਰੀ ਇੰਸਟਾਗ੍ਰਾਮ ਸਟੋਰੀ ’ਤੇ ਪ੍ਰਤੀਕਿਰਿਆ ਦਿੱਤੀ ਤੇ ਸਭ ਨੂੰ ਵਧੀਆ ਲਿਖਿਆ। ਮੈਂ ਉਸ ਨੂੰ ਜਵਾਬ ਦਿੱਤਾ ਕਿ ਜਨਾਬ ਅਸੀਂ ਆਪਣੇ ਬ੍ਰਹਿਮੰਡ ’ਚ ਕਿਤੇ ਨਾ ਕਿਤੇ ਜੁੜੇ ਹੋਏ ਹਾਂ। ਮੈਂ ਤੁਹਾਡੀ ਫ਼ਿਲਮ ’ਚ ਨਹੀਂ ਸੀ ਪਰ ਮੇਰੀ ਦੂਜੀ ਫ਼ਿਲਮ ਉਸੇ ਦਿਨ ਰਿਲੀਜ਼ ਹੋ ਰਹੀ ਹੈ, ਜਿਸ ਦਿਨ ਤੁਹਾਡੀ।’’
ਨੁਸਰਤ ਭਰੂਚਾ ਨੇ ‘ਡਰੀਮ ਗਰਲ 2’ ਦੇ ਟਰੇਲਰ ਲਈ ਇਕ ਵਾਰ ਫਿਰ ਤਾਰੀਫ਼ ਕੀਤੀ ਹੈ ਤੇ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਹ ਫ਼ਿਲਮ ਆਯੂਸ਼ਮਾਨ ਖੁਰਾਣਾ ਤੋਂ ਲੈ ਕੇ ਅਨਨਿਆ ਪਾਂਡੇ ਤੱਕ ਸਾਰਿਆਂ ਲਈ ਚੰਗਾ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।