ਨੁਸਰਤ ਨੇ ਸ਼ੂਟਿੰਗ ਤੋਂ 25 ਦਿਨ ਪਹਿਲਾਂ ਹੀ ਪ੍ਰੈਗਨੈਂਟ ਬਾਡੀ ਸੂਟ ਪਹਿਨਣਾ ਕਰ ਦਿੱਤਾ ਸੀ ਸ਼ੁਰੂ
Wednesday, Nov 17, 2021 - 11:54 AM (IST)
ਮੁੰਬਈ (ਬਿਊਰੋ)– ਨੁਸਰਤ ਭਰੂਚਾ ‘ਛੋਰੀ’ ਦੇ ਨਾਲ ਦਰਸ਼ਕਾਂ ਨੂੰ ਰੋਮਾਂਚ ਨਾਲ ਭਰੇ ਸਫਰ ’ਤੇ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦਾ ਟੀਜ਼ਰ ਹਾਲ ਹੀ ’ਚ ਰਿਲੀਜ਼ ਕੀਤਾ ਗਿਆ ਸੀ, ਜਿਸ ’ਚ ਉਸ ਨੂੰ ਗਰਭਵਤੀ ਔਰਤ ਦੀ ਭੂਮਿਕਾ ਨਿਭਾਉਂਦੇ ਹੋਏ ਬਿਲਕੁਲ ਨਵੇਂ ਅੰਦਾਜ਼ ’ਚ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ
ਨੁਸਰਤ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਕਾਫ਼ੀ ਪਹਿਲਾਂ ਪ੍ਰੈਗਨੈਂਟ ਬਾਡੀ ਸੂਟ ਪਹਿਨਣਾ ਸ਼ੁਰੂ ਕਰ ਦਿੱਤਾ ਸੀ। ਹਾਰਰ ਫ਼ਿਲਮ ‘ਛੋਰੀ’ ’ਚ ਮਾਂ ਦੇ ਰੂਪ ’ਚ ਨਜ਼ਰ ਆਉਣ ਵਾਲੀ ਨੁਸਰਤ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ 25 ਦਿਨ ਪਹਿਲਾਂ ਪ੍ਰੈਗਨੈਂਟ ਬਾਡੀ ਸੂਟ ਪਹਿਨਣ ਦਾ ਫ਼ੈਸਲਾ ਕੀਤਾ ਸੀ।
ਅਦਾਕਾਰਾ ਨੇ ਇਕ ਗਰਭਵਤੀ ਔਰਤ ਦੇ ਕਿਰਦਾਰ ’ਚ ਢਲਣ ਤੇ ਸੈੱਟ ’ਤੇ ਆਪਣਾ ਸਭ ਤੋਂ ਉੱਤਮ ਦੇਣ ਦਾ ਫ਼ੈਸਲਾ ਕੀਤਾ। ਨੁਸਰਤ ਨੇ ਦੱਸਿਆ ਕਿ ਉਸ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ 20-25 ਦਿਨ ਪਹਿਲਾਂ ਸੂਟ ਪਹਿਨ ਲਿਆ ਸੀ।
ਇਸ ਦੇ ਨਾਲ ਆਉਣ ਵਾਲੀਆਂ ਪਾਬੰਦੀਆਂ ਨੂੰ ਸਮਝਣ ਲਈ ਮੈਂ ਆਪਣੇ ਸਾਰੇ ਕੰਮ ਈਮਾਨਦਾਰੀ ਨਾਲ ਕੀਤੇ। ‘ਛੋਰੀ’ 26 ਨਵੰਬਰ ਨੂੰ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਲਈ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।