ਹੁਣ KRK ਨੇ ਰਾਜ ਕੁੰਦਰਾ ਕੇਸ ਨੂੰ ਲੈ ਕੇ ਕੀਤੀ ਭਵਿੱਖਵਾਣੀ, ਦੱਸਿਆ ਕਦੋਂ ਤੱਕ ਰਹੇਗਾ ਜੇਲ੍ਹ ’ਚ

Saturday, Jul 31, 2021 - 03:16 PM (IST)

ਹੁਣ KRK ਨੇ ਰਾਜ ਕੁੰਦਰਾ ਕੇਸ ਨੂੰ ਲੈ ਕੇ ਕੀਤੀ ਭਵਿੱਖਵਾਣੀ, ਦੱਸਿਆ ਕਦੋਂ ਤੱਕ ਰਹੇਗਾ ਜੇਲ੍ਹ ’ਚ

ਮੁੰਬਈ: ਫ਼ਿਲਮ ਕ੍ਰਿਟਿਕ ਅਤੇ ਅਦਾਕਾਰ ਕਮਾਲ ਆਰ ਖ਼ਾਨ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਜਲਦ ਹੀ ਚਰਚਾ ’ਚ ਆ ਜਾਂਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਅਸ਼ਲੀਲ ਵੀਡੀਓ ਮਾਮਲੇ ’ਚ ਗਿ੍ਰਫ਼ਤਾਰ ਹੋਏ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਦੱਸਿਆ ਕਿ ਰਾਜ ਕੁੰਦਰਾ ਆਖਿਰ ਕਦੋਂ ਤੱਕ ਜੇਲ੍ਹ ’ਚ ਰਹਿਣ ਵਾਲਾ ਹੈ। ਉਨ੍ਹਾਂ ਦਾ ਕੀਤਾ ਗਿਆ ਇਹ ਪੋਸਟ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਕੇ.ਆਰ. ਕੇ ਨੇ ਇਕ ਟਵੀਟ ’ਚ ਲਿਖਿਆ ਕਿ ‘ਭਵਿੱਖਵਾਣੀ-22! ਰਾਜ ਕੁੰਦਰਾ ਹਾਲੇ ਘੱਟ ਤੋਂ ਘੱਟ 6 ਮਹੀਨੇ ਤੋਂ 2 ਸਾਲ ਤੱਕ ਜੇਲ੍ਹ ’ਚ ਰਹੇਗਾ। ਕੇ. ਆਰ. ਕੇ ਦੇ ਇਸ ਟਵੀਟ ਤੋਂ ਹਰ ਕੋਈ ਹੈਰਾਨ ਹੈ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਿਹਾ ਹੈ। 

राज कुंद्रा संग शादी नहीं करना चाहती थीं शिल्पा, अमिताभ के बंगले के सामने  वाला घर खरीदकर बिजनेसमैन ने कर दिया था हैरान - Entertainment News: Amar  Ujala
ਦੱਸ ਦੇਈਏ ਕਿ ਸ਼ਿਲਪਾ ਸ਼ੈੱਟ ਦੇ ਪਤੀ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। 27 ਜੁਲਾਈ ਨੂੰ ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਜਿਥੇ ਹੁਣ ਉਹ 10 ਜੁਲਾਈ ਤੱਕ ਜੇਲ੍ਹ ’ਚ ਹੀ ਰਹੇਗਾ।


author

Aarti dhillon

Content Editor

Related News