ਹੁਣ ਘਰ ਬੈਠੇ ਲਓ ''ਧੁਰੰਦਰ 2'' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ ਰਣਵੀਰ ਸਿੰਘ ਦੀ ਫਿਲਮ
Friday, May 15, 2026 - 12:57 PM (IST)
ਐਂਟਰਟੇਨਮੈਂਟ ਡੈਸਕ - ਰਣਵੀਰ ਸਿੰਘ ਸਟਾਰਰ ਫਿਲਮ 'ਧੁਰੰਦਰ 2' ਨੇ ਬਾਕਸ ਆਫਿਸ 'ਤੇ ਹਨੇਰੀ ਲਿਆਂਦੀ ਹੋਈ ਹੈ। ਇਸ ਫ਼ਿਲਮ ਨੇ ਰਿਲੀਜ਼ ਦੇ 56 ਦਿਨਾਂ ਦੇ ਅੰਦਰ ਦੁਨੀਆ ਭਰ ਵਿੱਚ 1800 ਕਰੋੜ ਰੁਪਏ ਦੇ ਅੰਕੜੇ ਨੂੰ ਲਗਭਗ ਪਾਰ ਕਰ ਲਿਆ ਹੈ। ਇਸ ਵੱਡੀ ਸਫਲਤਾ ਦੇ ਵਿਚਕਾਰ, ਫਿਲਮ ਦੀ OTT ਰਿਲੀਜ਼ ਨੂੰ ਲੈ ਕੇ ਵੀ ਮਹੱਤਵਪੂਰਨ ਅਪਡੇਟਸ ਸਾਹਮਣੇ ਆਏ ਹਨ। ਆਦਿਤਿਆ ਧਰ ਦੁਆਰਾ ਨਿਰਦੇਸ਼ਤ ਇਹ ਫਿਲਮ, ਅੰਤਰਰਾਸ਼ਟਰੀ ਦਰਸ਼ਕਾਂ ਲਈ 15 ਮਈ 2026 ਤੋਂ Netflix US 'ਤੇ ਆ ਗਈ ਹੈ। ਹਾਲਾਂਕਿ, ਭਾਰਤੀ ਦਰਸ਼ਕਾਂ ਨੂੰ 'ਧੁਰੰਦਰ 2' ਦੇ OTT ਡੈਬਿਊ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਖਾਸ ਗੱਲ ਇਹ ਹੈ ਕਿ ਨੈੱਟਫਲਿਕਸ 'ਤੇ ਇਸ ਦਾ 'Uncut' (Raw & Undekha) ਵਰਜ਼ਨ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਸਿਨੇਮਾ ਘਰਾਂ ਨਾਲੋਂ 3 ਮਿੰਟ ਵੱਧ ਲੰਬਾ ਹੈ। ਭਾਰਤੀ ਦਰਸ਼ਕਾਂ ਲਈ ਇਹ ਫ਼ਿਲਮ JioHotstar 'ਤੇ ਸਟ੍ਰੀਮ ਹੋਵੇਗੀ। ਹਾਲਾਂਕਿ, ਭਾਰਤ ਵਿੱਚ ਇਸ ਦੀ ਅਧਿਕਾਰਤ ਤਰੀਕ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ, ਪਰ ਉਮੀਦ ਹੈ ਕਿ ਇਹ ਬਹੁਤ ਜਲਦ JioHotstar 'ਤੇ ਆਵੇਗੀ। ਨੈੱਟਫਲਿਕਸ 'ਤੇ ਰਿਲੀਜ਼ ਹੋਏ ਅੰਤਰਰਾਸ਼ਟਰੀ ਵਰਜ਼ਨ ਵਿੱਚ ਕੁਝ ਅਜਿਹੇ ਦ੍ਰਿਸ਼ ਅਤੇ ਹਿੰਸਕ ਸੀਨ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਭਾਰਤੀ ਸੈਂਸਰ ਬੋਰਡ (CBFC) ਨੇ ਸਿਨੇਮਾ ਘਰਾਂ ਲਈ ਕੱਟ ਦਿੱਤਾ ਸੀ। ਭਾਰਤ ਵਿੱਚ JioHotstar 'ਤੇ ਸਿਰਫ਼ ਉਹੀ ਵਰਜ਼ਨ ਦਿਖਾਇਆ ਜਾਵੇਗਾ ਜੋ ਸੈਂਸਰ ਬੋਰਡ ਵੱਲੋਂ ਪਾਸ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
