ਹਾਲੀਵੁੱਡ ਫਿਲਮ ‘ਦਿ ਡੇਵਿਲ ਵੀਅਰਜ਼ ਪ੍ਰਾਡਾ-2’ ਦੀ ਸਿਤਾਰਿਆਂ ਲਈ ਰੱਖੀ ਗਈ ਸਕ੍ਰੀਨਿੰਗ
Friday, May 01, 2026 - 01:05 PM (IST)
ਮੁੰਬਈ- ਡੇਵਿਡ ਫ੍ਰੈਂਕਲ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ਅਮਰੀਕੀ ਕਾਮੇਡੀ ਡਰਾਮਾ ‘ਦਿ ਡੇਵਿਲ ਵੀਅਰਜ਼ ਪ੍ਰਾਡਾ 2’ ਦੀ ਦੂਜੇ ਦਿਨ ਵੀ ਸਿਤਾਰਿਆਂ ਲਈ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਦੂਜੇ ਦਿਨ ਅਦਾਕਾਰਾ ਕਿਆਰਾ ਅਡਵਾਨੀ, ਸਰਬੀਆਈ ਮਾਡਲ ਅਤੇ ਅਦਾਕਾਰਾ ਨਤਾਸ਼ਾ ਸਟੇਨਕੋਵਿਕ, ਅਸ਼ਨੂਰ ਕੌਰ, ਉਰਫ਼ੀ ਜਾਵੇਦ, ਅਵਨੀਤ ਕੌਰ, ਨੀਆ ਸ਼ਰਮਾ ਨੇ ਹੁਸਨ ਅਤੇ ਫੈਸ਼ਨ ਸੈਂਸ ਨਾਲ ਗਲੈਮਰ ਦਾ ਤੜਕਾ ਲਾਇਆ।
ਪਹਿਲੇ ਦਿਨ ‘ਦਿ ਡੇਵਿਲ ਵੀਅਰਜ਼ ਪ੍ਰਾਡਾ 2’ ਦੀ ਸਕ੍ਰੀਨਿੰਗ ’ਤੇ ਹੁਮਾ ਕੁਰੈਸ਼ੀ, ਤਮੰਨਾ ਭਾਟੀਆ, ਸੋਹਾ ਅਲੀ ਖਾਨ, ਰੀਆ ਚੱਕਰਵਰਤੀ, ਕ੍ਰਿਤੀ ਸ਼ੈੱਟੀ, ਨਿਕਿਤਾ ਦੱਤਾ, ਪਸ਼ਮੀਨਾ ਰੋਸ਼ਨ ਅਤੇ ਪ੍ਰਗਿਆ ਕਪੂਰ ਨੇ ਸ਼ਿਰਕਤ ਕੀਤੀ ਸੀ। ਫ਼ਿਲਮ 1 ਮਈ ਨੂੰ ਯਾਨੀ ਅੱਜ ਤੋਂ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ ਜਿਸ ’ਚ ਮੇਰਿਲ ਸਟ੍ਰੀਪ ਅਤੇ ਐਨੀ ਹੈਥਵੇ ਲੀਡ ਰੋਲ ’ਚ ਹਨ। ਉੱਥੇ ਹੀ, ਫ਼ਿਲਮ ’ਚ ਕੇਨੇਥ ਬ੍ਰਾਨਘ, ਸਿਮੋਨ ਐਸ਼ਲੇ, ਜਸਟਿਨ ਥੇਰੌਕਸ, ਲੂਸੀ ਲਿਊ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
