ਸਾਲ 2021 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ

Saturday, Dec 25, 2021 - 04:45 PM (IST)

ਸਾਲ 2021 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ (ਬਿਊਰੋ) - ਜਿਵੇਂ ਕਿ ਸਭ ਜਾਣਦੇ ਹਨ ਕਿ ਕੁਝ ਹੀ ਦਿਨਾਂ 'ਚ ਨਵੇਂ ਸਾਲ ਦਾ ਆਗਾਜ਼ ਹੋਣ ਜਾ ਰਿਹਾ ਹੈ। ਸਾਲ 2021 ਦੇ ਅੰਤ ਦੇ ਨਾਲ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਸਾਲ ਬਾਲੀਵੁੱਡ ਤੇ ਟੀ. ਵੀ ਜਗਤ ਲਈ ਕਿੰਨਾ ਦਰਦ ਭਰਿਆ ਰਿਹਾ। ਇਸ ਸਾਲ ਟੀ. ਵੀ. ਜਗਤ ਤੇ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

ਸਿਧਾਰਥ ਸ਼ੁਕਲਾ
ਟੀ. ਵੀ. ਜਗਤ ਦੇ ਮਸ਼ਹੂਰ ਅਦਾਕਾਰ ਤੇ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨੇ ਵੀ ਇਸੇ ਸਾਲ 2 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਆਖਿਆ ਸੀ। ਸਿਧਾਰਥ ਸ਼ੁਕਲਾ ਦੀ ਅਚਾਨਕ ਮੌਤ ਦੀ ਖ਼ਬਰ ਨੇ ਬਾਲੀਵੁੱਡ, ਟੀ. ਵੀ. ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਨੌਜਵਾਨ ਅਦਾਕਾਰ ਦੀ ਮੌਤ ਮਹਿਜ਼ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਪਰੇਸ਼ਾਨ ਕਰ ਦੇਣ ਵਾਲੀ ਸੀ ਕਿਉਂਕਿ ਇੰਨੀਂ ਘੱਟ ਉਮਰ 'ਚ ਫਿਟਨੈਸ ਦਾ ਪੂਰਾ ਧਿਆਨ ਰੱਖਣ ਵਾਲੇ ਸਿਧਾਰਥ ਸ਼ੁਕਲਾ ਦੀ ਮੌਤ 'ਦਿਲ ਦਾ ਦੌਰਾ' ਪੈਣ ਕਾਰਨ ਹੋਈ ਸੀ। ਸਿਧਾਰਥ ਨੇ ਕਈ ਟੀ. ਵੀ. ਸ਼ੋਅ 'ਬਾਲਿਕਾ ਵਧੂ', 'ਦਿਲ ਸੇ ਦਿਲ ਤੱਕ' ਰਾਹੀਂ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਦਿਲ 'ਚ ਖ਼ਾਸ ਥਾਂ ਬਣਾਈ। ਸਿਧਾਰਥ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਬੇਹੱਦ ਚਰਚਾ 'ਚ ਰਹੀ। ਫੈਨਜ਼ ਵੱਲੋਂ ਇਸ ਨੂੰ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।

PunjabKesari

ਦਿਲੀਪ ਕੁਮਾਰ
ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦਾ ਦਿਹਾਂਤ 7 ਜੁਲਾਈ 2021 ਨੂੰ ਹੋਇਆ ਸੀ। ਦਿਲੀਪ ਸਾਹਿਬ ਨੂੰ ਸਾਹ ਲੈਣ 'ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ 30 ਜੂਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 
ਦਿਲੀਪ ਕੁਮਾਰ ਨੇ ਸਾਲ 1944 ਦੀ ਫ਼ਿਲਮ 'ਜਵਾਰ ਭਾਟਾ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 50 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਸਾਲ 1952 'ਚ ਆਈ ਫ਼ਿਲਮ 'ਦਾਗ' ਲਈ ਦਿਲੀਪ ਕੁਮਾਰ ਨੂੰ 'ਬੈਸਟ ਐਕਟਰ' ਦਾ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ 1960 'ਚ ਰਿਲੀਜ਼ ਹੋਈ ਫ਼ਿਲਮ 'ਮੁਗਲ-ਏ-ਆਜ਼ਮ' ਵੀ ਬੇਹੱਦ ਚਰਚਾ 'ਚ ਰਹੀ। ਇਸ ਤੋਂ ਇਲਾਵਾ ਦਿਲੀਪ ਕੁਮਾਰ ਨੇ 'ਨਵਾਂ ਦੌਰ', 'ਮਧੁਮਤੀ', 'ਰਾਮ-ਸ਼ਾਮ', 'ਦੇਵਦਾਸ' ਵਰਗੀਆਂ ਕਈ ਹਿੱਟ ਫ਼ਿਲਮਾਂ ਰਹੀਆਂ। ਫ਼ਿਲਮ ਜਗਤ 'ਚ ਅਣਥਕ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

PunjabKesari

ਸੁਰੇਖਾ ਸੀਕਰੀ
ਟੀ. ਵੀ. ਤੇ ਫ਼ਿਲਮਾਂ ਦੀ ਦਿੱਗਜ ਅਦਾਕਾਰਾ ਸੁਰੇਖਾ ਸੀਕਰੀ ਦਾ 75 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਹ ਲੰਮੇਂ ਸਮੇਂ ਤੋਂ ਬਿਮਾਰ ਸਨ। ਬੀਤੇ ਸਾਲ ਉਨ੍ਹਾਂ ਨੂੰ 'ਬ੍ਰੇਨ ਸਟ੍ਰੋਕ' ਦੀ ਸ਼ਿਕਾਇਤ ਹੋ ਗਈ ਸੀ। 
ਦੱਸ ਦਈਏ ਕਿ ਸੁਰੇਖਾ ਸੀਕਰੀ ਨੇ ਟੀ. ਵੀ. ਸ਼ੋਅ 'ਬਾਲਿਕਾ ਵਧੂ' ਨਾਲ ਘਰ-ਘਰ 'ਚ ਪਛਾਣ ਬਣਾਈ ਸੀ। ਉਨ੍ਹਾਂ ਨੇ ਬਾਲੀਵੁੱਡ ਦੀ ਕਈ ਫ਼ਿਲਮਾਂ ਜਿਵੇਂ 'ਤਮਸ', 'ਵਧਾਈ ਹੋ ਵਧਾਈ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੂੰ ਸ਼ਾਨਦਾਰ ਅਦਾਕਾਰੀ ਲਈ ਕਈ ਨੈਸ਼ਨਲ ਐਵਾਰਡ ਵੀ ਮਿਲੇ ਸਨ।

PunjabKesari

ਰਾਜੀਵ ਕਪੂਰ
ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਵੀ ਇਸੇ ਸਾਲ 9 ਫਰਵਰੀ ਨੂੰ 'ਕਾਰਡਿਕ ਅਰੈਸਟ' ਕਾਰਨ ਦਿਹਾਂਤ ਹੋ ਗਿਆ ਸੀ। ਰਾਜੀਵ ਕਪੂਰ ਦੀ ਉਮਰ 59 ਸਾਲ ਸੀ। ਰਾਜੀਵ ਕਪੂਰ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਦੀ ਸਭ ਤੋਂ ਹਿੱਟ ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' ਸੀ।

PunjabKesari

ਅਮਿਤ ਮਿਸਤਰੀ
ਟੀ. ਵੀ. ਜਗਤ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦੀ ਇਸੇ ਸਾਲ 23 ਅਪ੍ਰੈਲ ਨੂੰ 'ਦਿਲ ਦਾ ਦੌਰਾ' ਪੈਣ ਕਾਰਨ ਮੌਤ ਹੋ ਗਈ। ਅਮਿਤ ਨੇ ਕਈ ਟੀ. ਵੀ. ਸੀਰੀਅਲਸ ਤੇ ਬਾਲੀਵੁੱਡ ਫ਼ਿਲਮਾਂ ਕੀਤੀਆਂ ਸਨ। ਇਨ੍ਹਾਂ ਨੇ 'ਯਮਲਾ ਪਗਲਾ ਦੀਵਾਨਾ', 'ਐ ਜੈਨਟਲਮੈਨ', 'ਸ਼ੇਰ ਇੰਨ ਦਿ ਸਿਟੀ' ਤੇ ਹੋਰਨਾਂ ਕਈ ਫ਼ਿਲਮਾਂ 'ਚ ਕੰਮ ਕੀਤਾ।

PunjabKesari
ਰਾਜ ਕੌਸ਼ਲ
ਫ਼ਿਲਮ ਨਿਰਦੇਸ਼ਕ ਅਤੇ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਇਸੇ ਸਾਲ 30 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਰਾਜ ਕੌਸ਼ਲ ਨੇ 'ਸ਼ਾਦੀ ਕਾ ਲੱਡੂ', 'ਪਿਆਰ ਮੇਂ ਕਭੀ ਕਭੀ' ਵਰਗੀਆਂ ਕਈ ਫ਼ਿਲਮਾਂ ਡਾਇਰੈਕਟ ਕੀਤੀਆਂ ਸਨ। ਇਸ ਤੋਂ ਇਲਾਵਾ ਉਹ ਕਈ ਟੀ.ਵੀ. ਵਿਗਿਆਪਨ ਵੀ ਡਾਇਰੈਕਟ ਕਰਦੇ ਸਨ। 

PunjabKesari
ਸ਼ਰਵਨ ਰਾਠੌਰ
ਆਪਣੇ ਜ਼ਬਰਦਸਤ ਸੰਗੀਤ ਨਾਲ ਕਈ ਫ਼ਿਲਮਾਂ 'ਚ ਜਾਨ ਪਾ ਦੇਣ ਵਾਲੀ ਨਦੀਮ ਤੇ ਸ਼ਰਵਨ ਦੀ ਜੋੜੀ ਵੀ ਇਸ ਸਾਲ ਟੁੱਟ ਗਈ। ਸ਼ਰਵਨ ਰਾਠੌਰ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ 23 ਅਪ੍ਰੈਲ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕਈ ਸਾਲਾਂ ਤੱਕ ਬਾਲੀਵੁੱਡ ਤੇ ਸੰਗੀਤ ਜਗਤ 'ਤੇ ਰਾਜ ਕਰਨ ਵਾਲੀ ਇਹ ਜੋੜੀ ਵੱਖ ਹੋ ਗਈ। ਫ਼ਿਲਮ 'ਆਸ਼ਿਕੀ' 'ਚ ਉਨ੍ਹਾਂ ਵੱਲੋਂ ਦਿੱਤਾ ਸੰਗੀਤ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।

PunjabKesari

ਬਿਕਰਮਜੀਤ ਕੰਵਰਪਾਲ
ਬਾਲੀਵੁੱਡ ਤੇ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਦੇ ਚੱਲਦਿਆਂ ਦਿਹਾਂਤ ਹੋ ਗਿਆ ਸੀ। ਬਿਕਰਮਜੀਤ ਕੰਵਰਪਾਲ ਨੂੰ ਕੋਰੋਨਾ ਹੋਇਆ ਸੀ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਉਹ ਕੋਵਿਡ ਤੋਂ ਆਪਣੀ ਜ਼ਿੰਦਗੀ ਨਾ ਜਿੱਤ ਸਕੇ। 
ਦੱਸ ਦਈਏ ਕਿ ਬਿਕਰਮਜੀਤ ਬਹੁਤ ਸਾਰੇ ਟੀ. ਵੀ. ਸੀਰੀਅਲਾਂ ਅਤੇ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ 1968 'ਚ ਪੈਦਾ ਹੋਏ ਬਿਕਰਮਜੀਤ ਕੰਵਰਪਾਲ ਭਾਰਤੀ ਸੈਨਿਕ ਅਧਿਕਾਰੀ ਦਵਾਰਕਨਾਥ ਕੰਵਰਪਾਲ ਦਾ ਪੁੱਤਰ ਸੀ, ਜਿਸ ਨੂੰ 1963 'ਚ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵਿਕਰਮਜੀਤ ਨੂੰ ਸਾਲ 1989 'ਚ ਭਾਰਤੀ ਫੌਜ 'ਚ ਕਮਿਸ਼ਨ ਦਿੱਤਾ ਗਿਆ ਸੀ ਅਤੇ ਸਾਲ 2002 'ਚ ਭਾਰਤੀ ਫੌਜ 'ਚੋਂ ਮੇਜਰ ਵਜੋਂ ਸੇਵਾਮੁਕਤ ਹੋਏ ਸੀ। ਅਦਾਕਾਰ ਹੋਣਾ ਉਨ੍ਹਾਂ ਦਾ ਬਚਪਨ ਦਾ ਸੁਫ਼ਨਾ ਸੀ ਅਤੇ ਉਨ੍ਹਾਂ ਨੇ ਫੌਜ ਤੋਂ ਸੇਵਾਮੁਕਤ ਹੋ ਕੇ ਆਪਣਾ ਸੁਫ਼ਨਾ ਪੂਰਾ ਕੀਤਾ।
ਬਿਕਰਮਜੀਤ ਸਿੰਘ ਨੇ 'ਦੀਆ ਔਰ ਬਾਤੀ ਹਮ', 'ਯੇ ਹੈਂ ਚਾਹਤੇਂ', 'ਦਿਲ ਹੀ ਤੋਂ ਹੈ', '24', 'ਤੇਨਾਲੀ ਰਾਮ', 'ਕ੍ਰਾਈਮ ਪੈਟਰੋਲ ਦਸਤਕ', 'ਸਿਆਸਤ', 'ਨੀਲੀ ਛੱਤਰੀਵਾਲੇ', 'ਮੇਰੀ ਮੈਂ ਰੰਗਵਾਲੀ', 'ਕਾਸਮ ਤੇਰੇ ਪਿਆਰ ਕੀ' ਵਰਗੇ ਟੀ. ਵੀ. ਸ਼ੋਅਜ਼ 'ਚ ਅਹਿਮ ਭੂਮਿਕਾ ਨਿਭਾਈ ਸੀ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News