ਗੋਲਡਨ ਗਾਊਨ ’ਚ ਨੋਰਾ ਫ਼ਤੇਹੀ ਦੀ ਸ਼ਾਨਦਾਰ ਲੁੱਕ, ਬੋਲਡ ਅੰਦਾਜ਼ ’ਚ ਪੋਜ਼ ਦਿੰਦੀ ਆਈ ਨਜ਼ਰ (ਦੇਖੋ ਤਸਵੀਰਾਂ)

Saturday, Aug 06, 2022 - 06:05 PM (IST)

ਗੋਲਡਨ ਗਾਊਨ ’ਚ ਨੋਰਾ ਫ਼ਤੇਹੀ ਦੀ ਸ਼ਾਨਦਾਰ ਲੁੱਕ, ਬੋਲਡ ਅੰਦਾਜ਼ ’ਚ ਪੋਜ਼ ਦਿੰਦੀ ਆਈ ਨਜ਼ਰ (ਦੇਖੋ ਤਸਵੀਰਾਂ)

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਦੀ ਖ਼ੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ। ਉਹ ਅਕਸਰ ਆਪਣੀ ਬੋਲਡ ਲੁੱਕ ਨਾਲ ਪ੍ਰੰਸ਼ਸਕ ਦਾ ਧਿਆਨ ਵਾਲੇ ਖਿੱਚ ਲੈਂਦੀ ਹੈ। ਨੋਰਾ ਆਪਣੀ ਇੰਸਟਾਗ੍ਰਾਮ ’ਤੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।

PunjabKesari

ਨੋਰਾ ਗੋਲਡਨ ਸ਼ਿਮਰੀ ਗਾਊਨ ’ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਨੋਰਾ ਦੀ ਤਸਵੀਰਾਂ ਨੂੰ ਬੇਹੱਦ ਪਿਆਰ ਦੇ ਰਹੇ ਹਨ। ਨੋਰਾ ਜੋ ਵੀ ਪਹਿਰਾਵਾ ਪਾਉਂਦੀ ਹੈ ਅਦਾਕਾਰ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ।

PunjabKesari

ਨੋਰਾ ਨੂੰ ਇਨ੍ਹਾਂ ਤਸਵੀਰਾਂ ’ਚ ਸ਼ੂਟਿੰਗ ਸੈੱਟ ’ਤੇ ਦੇਖਿਆ ਗਿਆ ਸੀ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ  ਹਨ।

ਇਹ ਵੀ ਪੜ੍ਹੋ : CWG 2022 ’ਚ ਕੰਗਨਾ ਅਤੇ ਅਨੁਪਮ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ

PunjabKesari

ਅਦਾਕਾਰਾ ਨੇ ਹੀਲ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਇਸ ਲੁੱਕ ’ਚ ਨੋਰਾ ਕਾਫ਼ੀ ਹੌਟ ਲੱਗ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਕੈਮਰੇ ਸਾਹਮਣੇ ਬੋਲਡ ਪੋਜ਼ ਦਿੱਤੇ ਹਨ।

PunjabKesari

ਇਹ ਵੀ ਪੜ੍ਹੋ : PARENTS TO BE ਆਲੀਆ-ਰਣਬੀਰ ਇਕੱਠੇ ਆਏ ਨਜ਼ਰ, ਅਦਾਕਾਰਾ ਤਸਵੀਰਾਂ ’ਚ ਬੇਬੀ ਬੰਪ ਦਿਖਾਉਂਦੀ ਆਈ ਸਾਹਮਣੇ

ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕ ਨੋਰਾ ਦੀ ਅਦਾਕਾਰੀ ਤੋਂ ਜ਼ਿਆਦਾ ਅਦਾਕਾਰਾ ਦੇ ਡਾਂਸ ਨੂੰ ਪਸੰਦ ਕਰਦੇ ਹਨ। ਪ੍ਰਸ਼ੰਸਕ ਉਨ੍ਹਾਂ ਦੇ ਡਾਂਸ ਵੀਡੀਓ ਨੂੰ ਬੇਹੱਦ ਪਸੰਦ ਕਰਦੇ ਹਨ।

PunjabKesari

ਨੋਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ‘ਸਟ੍ਰੀਟ ਡਾਂਸਰ 3ਡੀ’, ‘ਭੁਜ: ਦਿ ਪ੍ਰਾਈਡ ਆਫ਼ ਇੰਡੀਆ’ ਅਤੇ ‘ਬਾਟਲਾ ਹਾਊਸ’ ਵਰਗੀਆਂ ਕਈ ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ।

PunjabKesari


 


author

Shivani Bassan

Content Editor

Related News