ਗੋਲਡਨ ਡਰੈੱਸ ''ਚ ਨੋਰਾ ਫਤੇਹੀ ਨੇ ਦਿੱਤੇ ਕਾਤਿਲਾਨਾ ਪੋਜ਼ (ਤਸਵੀਰਾਂ)
Monday, Mar 24, 2025 - 12:46 PM (IST)

ਐਂਟਰਟੇਨਮੈਂਟ ਡੈਸਕ- ਨੋਰਾ ਫਤੇਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਹੈ। ਨੋਰਾ ਫਤੇਹੀ ਆਏ ਦਿਨ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੋਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸ ਨਵੀਂ ਲੁੱਕ 'ਚ ਨੋਰਾ ਗੋਲਡਨ ਡਰੈੱਸ 'ਚ ਨਜ਼ਰ ਆ ਰਹੀ ਹੈ। ਨੋਰਾ ਨੇ ਇਸ ਡਰੈੱਸ ਲੁੱਕ ਦੇ ਨਾਲ ਕੈਪਸ਼ਨ 'ਚ ਡਰੈੱਸ ਦੀ ਫਿਟਿੰਗ ਨੂੰ ਲੈ ਕੇ ਸਾਰੇ ਡਿਜ਼ਾਈਨਰਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਹ ਡਰੈੱਸ ਡਿਜ਼ਾਈਨ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਨੋਰਾ ਫਿਲਮਾਂ 'ਚ ਅਭਿਨੈ ਤੋਂ ਜ਼ਿਆਦਾ ਆਪਣੇ ਡਾਂਸ ਮੂਵਸ ਲਈ ਮਸ਼ਹੂਰ ਹੈ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ 47.3 ਮਿਲੀਅਨ ਫੋਲੋਅਰਜ਼ ਹਨ।