ਨੋਰਾ ਫਤੇਹੀ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਈਲਿਸ਼ ਲੁੱਕ ''ਚ ਪਹੁੰਚੀ ਏਅਰਪੋਰਟ (ਤਸਵੀਰਾਂ)

Friday, Jan 14, 2022 - 03:57 PM (IST)

ਨੋਰਾ ਫਤੇਹੀ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਈਲਿਸ਼ ਲੁੱਕ ''ਚ ਪਹੁੰਚੀ ਏਅਰਪੋਰਟ (ਤਸਵੀਰਾਂ)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਹਾਲ ਹੀ 'ਚ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਸੀ। ਨੋਰਾ ਫਤੇਹੀ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਕੰਮ 'ਤੇ ਵਾਪਸੀ ਵੀ ਕਰ ਲਈ ਹੈ। ਨੋਰਾ ਫਤੇਹੀ ਅੱਜ ਏਅਰਪੋਰਟ 'ਤੇ ਨਜ਼ਰ ਆਈ, ਜਿੱਥੇ ਉਨ੍ਹਾਂ ਦਾ ਗਲੈਮਰਸ ਲੁੱਕ ਵੇਖਣ ਨੂੰ ਮਿਲਿਆ।

PunjabKesari

ਨੋਰਾ ਦੇ ਏਅਰਪੋਰਟ ਲੁੱਕ ਨੇ ਸੋਸ਼ਲ ਮੀਡੀਆ 'ਤੇ ਫਿਰ ਚਰਚਾ ਛੇੜ ਦਿੱਤੀ ਹੈ। ਨੋਰਾ ਫਤੇਹੀ ਦਾ ਲੁੱਕ ਹਮੇਸ਼ਾ ਹੀ ਨਿਰਾਲਾ ਹੁੰਦਾ ਹੈ, ਜਿਸ ਕਾਰਨ ਫੈਨਜ਼ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ। ਅੱਜ ਵੀ ਉਹ ਵੱਖਰੇ ਲੁੱਕ 'ਚ ਨਜ਼ਰ ਆਈ।

PunjabKesari
ਦੱਸ ਦਈਏ ਕਿ ਨੋਰਾ ਫਤੇਹੀ ਨੇ ਏਅਰਪੋਰਟ 'ਤੇ ਪਰਪਲ ਕਲਰ ਦੀ ਡਰੈੱਸ ਪਹਿਨੇ ਨਜ਼ਰ ਆਈ। ਨਾਲ ਹੀ ਉਨ੍ਹਾਂ ਨੇ ਬਲੈਕ ਟਾਪ ਨਾਲ ਪਰਪਲ ਸਕਰਟ ਪਾਈ ਪਹਿਨੀ ਸੀ।

PunjabKesari

ਇਸ ਦੇ ਨਾਲ ਹੀ ਪਰਪਲ ਕਲਰ ਦਾ ਓਵਰਕੋਰਟ ਪਾਇਆ ਸੀ। ਆਪਣੇ ਲੁੱਕ ਨੂੰ ਕੰਪਲੀਮੈਂਟ ਕਰਨ ਲਈ ਉਨ੍ਹਾਂ ਨੇ ਬਲੈਕ ਸਨਗਲਾਸਿਸ ਲਗਾਏ ਸਨ ਤੇ ਪਿੰਕ ਕਲਰ ਦਾ ਬੈਗ ਫੜ੍ਹਿਆ ਹੋਇਆ ਸੀ।

PunjabKesari
ਨੋਰਾ ਫਤੇਹੀ ਨੇ ਏਅਰਪੋਰਟ 'ਤੇ ਫੋਟੋਗ੍ਰਾਫਰਸ ਲਈ ਪੋਜ਼ ਵੀ ਦਿੱਤੇ। ਹਾਲਾਂਕਿ ਉਨ੍ਹਾਂ ਨੇ ਮਾਸਕ ਨਹੀਂ ਉਤਾਰਿਆ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਨੋਰਾ ਫਤੇਹੀ ਨੇ ਮਾਸਕ ਪਾ ਕੇ ਹੀ ਪੋਜ਼ ਦਿੱਤੇ। ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਉਨ੍ਹਾਂ ਦੀਆਂ ਇਹ ਤਸਵੀਰਾਂ ਸ਼ੇਅਰ ਕਰ ਰਹੇ ਹਨ।

PunjabKesari
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਆਖਰੀ ਵਾਰ ਜੌਨ ਅਬਰਾਹਮ  ਦੀ ਫ਼ਿਲਮ 'ਸੱਤਿਆਮੇਵ ਜਯੰਤੇ 2' ਦੇ ਆਈਟਮ ਸੌਂਗ 'ਚ ਨਜ਼ਰ ਆਈ ਸੀ। ਹਾਲ ਹੀ 'ਚ ਉਨ੍ਹਾਂ ਦਾ ਗੁਰੂ ਰੰਧਾਵਾ ਨਾਲ ਨਵਾਂ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News