ਨੂਰ ਨੇ ਇੰਝ ਮਨਾਇਆ ਆਪਣੇ ਭਰਾ ਦਾ ਜਨਮਦਿਨ, ਵੇਖੋ ਤਸਵੀਰਾਂ

6/5/2021 10:09:28 AM

ਚੰਡੀਗੜ੍ਹ (ਬਿਊਰੋ) - ਸੋਸ਼ਲ ਮੀਡੀਆ 'ਤੇ ਆਪਣੇ ਵੀਡੀਓਜ਼ ਨਾਲ ਫੇਮਸ ਹੋਈ ਛੋਟੀ ਬੱਚੀ ਨੂਰ ਨੇ ਆਪਣੇ ਭਰਾ ਦਾ ਜਨਮਦਿਨ ਬੀਤੇ ਦਿਨ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਮਨਾਇਆ। ਇਸ ਮੌਕੇ ਪਰਿਵਾਰ ਵੱਲੋਂ ਇੱਕ ਛੋਟੀ ਜਿਹੀ ਪਾਰਟੀ ਰੱਖੀ ਗਈ, ਜਿਸ 'ਚ ਪਰਿਵਾਰ ਦੇ ਮੈਂਬਰ ਸ਼ਾਮਲ ਹੋਏ ਸਨ।

PunjabKesari

ਸੰਦੀਪ ਤੂਰ ਨੇ ਇਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਪਿਆਰ ਦੇਣ 'ਤੇ ਸੰਦੀਪ ਤੂਰ ਨੇ ਵਧਾਈ ਵੀ ਦਿੱਤੀ। ਨੂਰ ਦੇ ਭਰਾ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ।
 PunjabKesari
ਦੱਸ ਦਈਏ ਕਿ ਨੂਰ ਅਕਸਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਸ ਦੇ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਨੂਰ ਦੇ ਵੀਡੀਓਜ਼ ਹਰ ਕਿਸੇ ਨੂੰ ਪਸੰਦ ਆਉਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਇਸ ਬੱਚੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਸੀ। ਇਸ ਦੇ ਨਾਲ ਹੀ ਇੱਕ ਧਾਰਮਿਕ ਸੰਸਥਾ ਵੱਲੋਂ ਨੂਰ ਦਾ ਘਰ ਵੀ ਬਣਵਾਇਆ ਗਿਆ ਸੀ।   

PunjabKesari


sunita

Content Editor sunita