ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਸਾਰੇ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਹੋਈ ਰਿਲੀਜ਼

02/02/2022 10:18:09 AM

ਚੰਡੀਗੜ੍ਹ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਅੱਜ ਰਿਲੀਜ਼ ਹੋ ਗਈ ਹੈ। ਸਾਰੇ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਇਸ ਐਲਬਮ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਸਪੀਡ ਰਿਕਾਰਡਸ ਨੇ ਇੰਸਟਾਗ੍ਰਾਮ ’ਤੇ ਕੁਝ ਮਿੰਟ ਪਹਿਲਾਂ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ’ਚ ਲਿਖਿਆ, ‘ਉਡੀਕ ਆਖਿਰਕਾਰ ਖ਼ਤਮ ਹੋਈ। ‘ਨਿੰਮੋ’ ਐਲਬਮ ਦੇ ਸਾਰੇ ਗੀਤ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਰਿਲੀਜ਼ ਹੋ ਗਏ ਹਨ। ਜਾਓ ਤੇ ਐਲਬਮ ਸੁਣੇ ਤੇ ਸਾਨੂੰ ਕੁਮੈਂਟ ਕਰਕੇ ਐਲਬਮ ਤੋਂ ਫੇਵਰੇਟ ਗੀਤ ਜ਼ਰੂਰ ਦੱਸੋ।’

ਦੱਸ ਦੇਈਏ ਕਿ ਐਲਬਮ ਐੱਪਲ ਮਿਊਜ਼ਿਕ, ਸਪੋਟੀਫਾਈ, ਗਾਣਾ, ਯੂਟਿਊਬ ਮਿਊਜ਼ਿਕ, ਹੰਗਾਮਾ, ਐਮਾਜ਼ੋਨ ਮਿਊਜ਼ਿਕ, ਵਿੰਕ ਮਿਊਜ਼ਿਕ ਤੇ ਜੀਓ ਸਾਵਨ ’ਤੇ ਵੀ ਰਿਲੀਜ਼ ਹੋਈ ਹੈ।

ਨਿਮਰਤ ਖਹਿਰਾ ਨੇ ਵੀ ਐਲਬਮ ਦਾ ‘ਛੱਲਾ’ ਗੀਤ ਗਾਉਂਦਿਆਂ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਤੇ ਸੰਨੀ ਮਾਲਟਨ ਨੇ ਵੀ ਕੁਮੈਂਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News