ਭਰਾ ਦੇ ਦਿਹਾਂਤ ਤੋਂ ਬਾਅਦ ਨਿੱਕੀ ਤੰਬੋਲੀ ਨੂੰ ਹੋ ਰਹੀ ਹੈ ਆਪਣੇ ਮਾਤਾ-ਪਿਤਾ ਦੀ ਚਿੰਤਾ, ਸਾਂਝੀ ਕੀਤੀ ਭਾਵੁਕ ਪੋਸਟ

05/06/2021 3:26:05 PM

ਮੁੰਬਈ: ‘ਬਿਗ ਬੌਸ’ ਫੇਮ ਨਿੱਕੀ ਤੰਬੋਲੀ ਦੇ ਭਰਾ ਜਤਿਨ ਤੰਬੋਲੀ ਦਾ ਹਾਲ ਹੀ ’ਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ। ਭਰਾ ਦੇ ਦਿਹਾਂਤ ਤੋਂ ਬਾਅਦ ਨਿੱਕੀ ਕਾਫ਼ੀ ਦੁਖੀ ਹੈ ਅਤੇ ਹੁਣ ਉਸ ਨੂੰ ਆਪਣੇ ਮਾਤਾ-ਪਿਤਾ ਨੂੰ ਲੈ ਕੇ ਚਿੰਤਾ ਹੋ ਰਹੀ ਹੈ। ਨਿੱਕੀ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣੇ ਮਾਤਾ-ਪਿਤਾ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਿੱਕੀ ਨੇ ਲਿਖਿਆ ਕਿ ‘ਭਗਵਾਨ ਉਨ੍ਹਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਣ। ਮੈਂ ਤੁਹਾਡੇ ਦੋਵਾਂ ਦੇ ਚਿਹਰੇ ’ਤੇ ਖ਼ੁਸ਼ੀ ਦੇਖਣਾ ਚਾਹੁੰਦੀ ਹਾਂ। ਨਿੱਕੀ ਨੇ ਅੱਗੇ ਲਿਖਿਆ ਕਿ ਮੇਰੇ ਪਿਤਾ ਲਈ ਇਹ ਸਮਾਂ ਕਾਫ਼ੀ ਮੁਸ਼ਕਿਲ ਹੈ। ਉਨ੍ਹਾਂ ਨੇ ਹਾਲ ਹੀ ’ਚ ਆਪਣੇ ਮਾਂ ਨੂੰ ਖੋਇਆ ਹੈ। ਭਗਵਾਨ ਉਨ੍ਹਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਣ’।

PunjabKesari
ਇਸ ਤੋਂ ਪਹਿਲਾਂ ਨਿੱਕੀ ਨੇ ਆਪਣੇ ਭਰਾ ਲਈ ਇਕ ਪੋਸਟ ਵੀ ਲਿਖੀ ਹੈ। ਉਨ੍ਹਾਂ ਨੇ ਆਪਣੇ ਭਰਾ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਸ ਨੂੰ ਸਾਨੂੰ ਸਾਰਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ। ਨਿੱਕੀ ਦੇ ਭਰਾ ਦੇ ਦਿਹਾਂਤ ’ਤੇ ਟੀ.ਵੀ. ਸਿਤਾਰਿਆਂ ਨੇ ਵੀ ਸੋਗ ਪ੍ਰਗਟਾਇਆ। ਇਨ੍ਹਾਂ ਟੀ.ਵੀ. ਸਿਤਾਰਿਆਂ ਦੀ ਲਿਸਟ ’ਚ ਅਨੁਭਵ ਸ਼ੁਕਲਾ, ਅਲੀ ਗੋਨੀ, ਰਾਹੁਲ ਮਹਾਜਨ, ਮਨੁ ਪੰਜਾਬੀ ਅਤੇ ਜੈਸਮੀਨ ਭਸੀਨ ਦਾ ਨਾਂ ਸ਼ਾਮਲ ਹੈ।


Aarti dhillon

Content Editor

Related News