ਬੇਹੱਦ ਦਿਲਕਸ਼ ਹੈ ''ਬਿੱਗ ਬੌਸ 14'' ਦੀ ਮੁਕਾਬਲੇਬਾਜ਼ ਨਿੱਕੀ, ਤਸਵੀਰਾਂ ''ਚ ਦੇਖੋ ਖ਼ੂਬਸੂਰਤ ਅਦਾਵਾਂ
Sunday, Oct 04, 2020 - 10:03 AM (IST)
ਮੁੰਬਈ (ਬਿਊਰੋ) — ਹੌਟ ਅਦਾਕਾਰਾ ਨਿੱਕੀ ਤੰਬੋਲੀ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਐਂਟਰੀ ਕਰ ਲਈ ਹੈ। ਆਉਂਦੇ ਹੀ ਨਿੱਕੀ ਨੇ ਸਲਮਾਨ ਖਾਨ ਨੂੰ ਆਪਣੀ ਜਾਣ-ਪਛਾਣ ਕਰਾਉਂਦਿਆਂ ਕਾਫ਼ੀ ਫਲਾਰਟ ਕੀਤਾ। ਇਸੇ ਦੌਰਾਨ ਨਿੱਕੀ ਨੇ ਆਪਣੀ ਕਾਫ਼ੀ ਤਾਰੀਫ਼ ਵੀ ਕੀਤੀ ਤੇ ਖ਼ੁਦ ਨੂੰ ਬੇਹੱਦ ਹੌਟ ਤੇ ਖ਼ੂਬਸੂਰਤ ਦੱਸਿਆ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਨਿੱਕੀ ਹੌਟ ਨਹੀਂ ਹੈ, ਉਸ ਦਾ ਇੰਸਟਾਗ੍ਰਾਮ ਅਕਾਊਂਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਕਿੰਨੀ ਜ਼ਿਆਦਾ ਹੌਟ ਹੈ। ਜੀ ਹਾਂ, ਨਿੱਕੀ ਦਾ ਇੰਸਟਾ ਉਸ ਦੀਆਂ ਹੌਟ ਤਸਵੀਰਾਂ ਨਾਲ ਭਰਿਆ ਹੋਇਆ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਬਿੱਗ ਬੌਸ ਦੇ ਘਰ ਐਂਟਰੀ ਕਰਦਿਆਂ ਹੀ ਉਸ ਦੀਆਂ ਪੁਰਾਣੀਆਂ ਤਸਵੀਰਾਂ ਚਰਚਾ ਵਿਚ ਆ ਗਈਆਂ ਅਤੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।
ਸਲਮਾਨ ਨਾਲ ਗੱਲਬਾਤ ਕਰਦਿਆਂ
ਨਿੱਕੀ ਨੇ ਕਿਹਾ ਕਿ ਉਸ ਮੁੰਡਿਆਂ ਨਾਲ ਦੋਸਤੀ ਕਰਨਾ ਪਸੰਦ ਕਰਦੀ ਹੈ ਤੇ ਮੁੰਡਿਆਂ ਨੂੰ ਆਪਣੇ ਨੇੜੇ ਰੱਖਣ 'ਚ ਮਾਹਿਰ ਹੈ। ਨਿੱਕੀ ਨੇ ਇਹ ਵੀ ਕਿਹਾ ਕਿ ਕੁੜੀਆਂ ਨਾਲ ਜ਼ਿਆਦਾ ਗੱਲ ਕਰਨਾ ਮੈਨੂੰ ਪਸੰਦ ਨਹੀਂ ਹੈ। ਨਿੱਕੀ ਦੇ ਗੱਲ ਕਰਨ ਦੇ ਤਰੀਕੇ ਤੇ ਉਸ ਦੇ ਐਟੀਟਿਊਡ (ਆਕੜ ਵਾਲੇ ਵਤੀਰੇ) ਨੂੰ ਦੇਖ ਲੋਕਾਂ ਨੂੰ ਸ਼ਹਿਨਾਜ਼ ਕੌਰ ਗਿੱਲ ਦੀ ਯਾਦ ਆ ਗਈ। ਹਾਲਾਂਕਿ ਅਦਾਕਾਰਾ ਡੇਲਨਾਜ ਨੂੰ ਇਹ ਗੱਲ ਪਸੰਦ ਨਹੀਂ ਆਈ।
ਜਾਣੋ ਕੌਣ ਹੈ ਨਿੱਕੀ ਤੰਬੋਲੀ?
ਨਿੱਕੀ ਤੰਬੋਲੀ ਸਾਊਥ ਇੰਡੀਅਨ ਅਦਾਕਾਰਾ ਤੇ ਮਾਡਲ ਹੈ। ਨਿੱਕੀ ਨੇ ਕਈ ਤਮਿਲ ਤੇ ਤੇਲੁਗੂ ਫ਼ਿਲਮਾਂ 'ਚ ਕੰਮ ਕੀਤਾ ਹੈ। ਨਿੱਕੀ ਤਮਿਲ ਫ਼ਿਲਮ 'ਕੰਚਨਾ 3' ਦੇ ਲਈ ਕਾਫ਼ੀ ਚਰਚਾ 'ਚ ਰਹੀ ਹੈ। ਨਿੱਕੀ ਤੰਬੋਲੀ 21 ਅਗਸਤ 1996 ਨੂੰ ਪੈਦਾ ਹੋਈ ਤੇ ਉਹ ਹੁਣ 24 ਸਾਲ ਦੀ ਹੈ।
ਨਿੱਕੀ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਹੈ, ਫ਼ਿਲਹਾਲ ਉਹ ਮੁੰਬਈ 'ਚ ਰਹਿੰਦੀ ਹੈ। ਬਚਪਨ ਤੋਂ ਹੀ ਨਿੱਕੀ ਅਦਾਕਾਰਾ ਬਣਨਾ ਚਾਹੁੰਦੀ ਸੀ। ਔਰੰਗਾਬਾਦ ਤੋਂ ਸਕੂਲ ਤੇ ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਨਿੱਕੀ ਕਈ ਮਸ਼ਹੂਰ ਬ੍ਰਾਂਡ ਦੇ ਵਿਗਿਆਪਨਾਂ 'ਚ ਨਜ਼ਰ ਆਈ ਤੇ ਮਾਡਲਿੰਗ ਕੀਤੀ।
ਨਿੱਕੀ ਨੇ 'ਕੰਚਨਾ 3' ਕੰਮ ਕੀਤਾ ਤਾਂ ਉਸ ਦੀ ਕਿਮਸਤ ਚਮਕ ਗਈ। ਇਸ ਤੋਂ ਇਲਾਵਾ ਨਿੱਕੀ ਨੇ 'Thippara Meesam 2019' ਅਤੇ 'Chikati Gadilo Chitha Kotudu' 'ਚ ਵੀ ਕੰਮ ਕੀਤਾ ਹੈ।
ਨਿੱਕੀ ਤੰਬੋਲੀ ਨੇ ਸਲਮਾਨ ਖਾਨ ਨੂੰ ਦੱਸਿਆ ਹੈ ਕਿ ਉਹ ਫ਼ਿਲਹਾਲ ਸਿੰਗਲ ਹੈ ਪਰ ਉਹ ਕਈ ਮੁੰਡਿਆਂ ਦਾ ਦਿਲ ਤੋੜ ਚੁੱਕੀ ਹੈ।