ਨਿਖਿਲ ਸਚਾਨ ਦੇ ਹਿੰਦੀ ਨਾਵਲ ‘ਯੂ. ਪੀ. 65’ ਨੂੰ ਵੈੱਬ ਸੀਰੀਜ਼ ’ਚ ਲਿਆਉਣ ਨੂੰ ਤਿਆਰ ਜੀਓ ਸਟੂਡੀਓਜ਼
Friday, Jun 02, 2023 - 02:51 PM (IST)
ਮੁੰਬਈ (ਬਿਊਰੋ) - ਜੀਓ ਸਟੂਡੀਓਜ਼, ਨਿਖਿਲ ਸਚਾਨ ਦੇ ਬੈਸਟ ਸੈਲਿੰਗ ਹਿੰਦੀ ਨਾਵਲ ‘ਯੂ.ਪੀ. 65’ ਨੂੰ ਇਕ ਵੈੱਬ-ਸੀਰੀਜ਼ ’ਚ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ 8 ਜੂਨ ਤੋਂ ਜੀਓ ਸਿਨੇਮਾ ’ਤੇ ਮੁਫਤ ਸਟ੍ਰੀਮਿੰਗ ਸ਼ੁਰੂ ਕਰੇਗਾ। ਸ਼ਹਿਰ ਬਨਾਰਸ ਦੀ ’ ਇਹ ‘ਯੂ.ਪੀ. 65’ ਸੀਰੀਜ਼ ਦਰਸ਼ਕਾਂ ਨੂੰ ਆਈ. ਆਈ. ਟੀ. ਬੀ. ਐੱਚ. ਯੂ. ’ਚ ਤੁਹਾਨੂੰ ਵਿਦਿਆਰਥੀ ਜੀਵਨ ਰਾਹੀਂ ਇਕ ਹਾਸੇ-ਮਜ਼ਾਕ ਤੇ ਦਿਲ ਨੂੰ ਛੂਹ ਲੈਣ ਵਾਲੇ ਸਫ਼ਰ ’ਤੇ ਲੈ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਾਕਿ ਪੁਲਸ ਨੇ ਨੌਜਵਾਨ ਪ੍ਰਸ਼ੰਸਕ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਵੈੱਬ ਸੀਰੀਜ਼ ਦੀ ਕਹਾਣੀ ਨੂੰ ਕਿਤਾਬ ਦੇ ਲੇਖਕ, ਨਿਖਿਲ ਸਚਾਨ ਦੁਆਰਾ ਅਨੁਕੂਲਿਤ ਕੀਤਾ ਗਿਆ ਹੈ। ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਉਹ ਕਹਿੰਦਾ ਹੈ, ‘‘ਮੈਂ ਬਹੁਤ ਖੁਸ਼ ਹਾਂ ਕਿ ‘ਯੂ.ਪੀ. 65’ ਸਕ੍ਰੀਨ ਬਹੁਤ ਜ਼ਿਆਦਾ ਦਰਸ਼ਕਾਂ ਤੱਕ ਪਹੁੰਚੇਗੀ। ਉਮੀਦ ਹੈ ਕਿ ਸ਼ੋਅ ਨੂੰ ਉਹ ਪਿਆਰ ਮਿਲੇਗਾ ਜੋ ਕਿਤਾਬ ਨੂੰ ਮਿਲਿਆ ਹੈ। ਇਹ ਸ਼ੋਅ ਸਾਨੂੰ ਸਾਰਿਆਂ ਨੂੰ ਸਾਡੇ ਕਾਲਜ ਦੇ ਦਿਨਾਂ ’ਚ ਵਾਪਸ ਲੈ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।