ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਵਿਆਹੇ ਸਖ਼ਸ਼ 'ਤੇ ਆਇਆ ਦਿਲ, 1 ਸਾਲ ਤੋਂ ਕਰ ਰਹੀ ਹੈ ਡੇਟ

Tuesday, Nov 22, 2022 - 01:21 PM (IST)

ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਵਿਆਹੇ ਸਖ਼ਸ਼ 'ਤੇ ਆਇਆ ਦਿਲ, 1 ਸਾਲ ਤੋਂ ਕਰ ਰਹੀ ਹੈ ਡੇਟ

ਮੁੰਬਈ (ਬਿਊਰੋ) - ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਫ਼ਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਅਦਾਕਾਰਾ ਦੇ ਲੁੱਕ ਅਤੇ ਐਕਟਿੰਗ ਨੂੰ ਲੈ ਕੇ ਕਾਫ਼ੀ ਚਰਚਾ ਰਹੀ। ਇਕ ਵਾਰ ਮੁੜ ਤੋਂ ਮਾਨੁਸ਼ੀ ਸੁਰਖੀਆਂ 'ਚ ਆ ਗਈ ਹੈ। ਖ਼ਬਰਾਂ ਮੁਤਾਬਕ, ਮਾਨੁਸ਼ੀ ਛਿੱਲਰ ਸਿੰਗਲ ਨਹੀਂ ਹੈ, ਉਹ ਇਕ ਬਿਜ਼ਨੈੱਸਮੈਨ ਨੂੰ ਡੇਟ ਕਰ ਰਹੀ ਹੈ।

PunjabKesari

ਮਾਨੁਸ਼ੀ ਛਿੱਲਰ ਕਰ ਰਹੀ ਹੈ ਕਾਰੋਬਾਰੀ ਵਿਅਕਤੀ ਨੂੰ ਡੇਟ
ਖ਼ਬਰਾਂ ਮੁਤਾਬਕ, ਮਾਨੁਸ਼ੀ ਛਿੱਲਰ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਨੂੰ ਡੇਟ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨੁਸ਼ੀ ਨੂੰ ਕਈ ਵਾਰ ਨਿਖਿਲ ਨਾਲ ਘੁੰਮਦੇ ਵੀ ਦੇਖਿਆ ਗਿਆ ਹੈ। ਦੋਵੇਂ 2021 ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਕ ਸਾਲ ਤੱਕ ਲਵ ਬਰਡ ਮਾਨੁਸ਼ੀ ਛਿੱਲਰ ਅਤੇ ਨਿਖਿਲ ਕਾਮਥ ਨੇ ਆਪਣੇ ਰਿਸ਼ਤੇ ਨੂੰ ਸਾਰਿਆਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਰੱਖਿਆ ਸੀ। ਖ਼ਬਰਾਂ ਮੁਤਾਬਕ, ਇਹ ਜੋੜਾ ਹਾਲ ਹੀ 'ਚ ਰਿਸ਼ੀਕੇਸ਼ ਗੁੰਮਣ ਗਿਆ ਸੀ।

PunjabKesari

ਨਿਖਿਲ ਅਤੇ ਮਾਨੁਸ਼ੀ ਰਿਸ਼ਤੇ ਨੂੰ ਲੈ ਕੇ ਹਨ ਗੰਭੀਰ 
ਦੋਹਾਂ ਦੇ ਕਰੀਬੀ ਸੂਤਰਾਂ ਮੁਤਾਬਕ, ਨਿਖਿਲ ਅਤੇ ਮਾਨੁਸ਼ੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਗੰਭੀਰ ਹਨ। ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ​​ਹੈ ਪਰ ਮਾਨੁਸ਼ੀ ਇਸ ਸਮੇਂ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹੈ, ਇਸ ਲਈ ਜਨਤਕ ਤੌਰ 'ਤੇ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਦੋਵਾਂ ਦੇ ਪਰਿਵਾਰਾਂ 'ਚ ਇਸ ਗੱਲ ਨੂੰ ਲੈ ਕੇ ਚਰਚਾ ਵੀ ਹੋ ਚੁੱਕੀ ਹੈ ਪਰ ਫਿਲਹਾਲ ਹਰ ਕੋਈ ਇਸ ਗੱਲ ਨੂੰ ਜ਼ਿਆਦਾ ਹਵਾ ਨਹੀਂ ਦੇਣਾ ਚਾਹੁੰਦਾ। 

PunjabKesari

ਕੌਣ ਹੈ ਨਿਖਿਲ ਕਾਮਥ?
ਨਿਖਿਲ ਕਾਮਥ ਦੀ ਉਮਰ 35 ਸਾਲ ਹੈ। ਉਹ ਨਿਵੇਸ਼ ਕੰਪਨੀ ਜ਼ੀਰੋਧਾ ਦੇ ਸਹਿ-ਸੰਸਥਾਪਕ ਹਨ। ਨਿਖਿਲ ਨੂੰ ਕਰੋੜਾਂ ਨੌਜਵਾਨਾਂ ਦਾ ਆਈਕਨ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਦਮ 'ਤੇ ਕਰੋੜਾਂ ਦਾ ਕਾਰੋਬਾਰ ਬਣਾਇਆ ਹੈ। ਮਾਨੁਸ਼ੀ ਤੋਂ ਪਹਿਲਾਂ ਨਿਖਿਲ ਦੀ ਜ਼ਿੰਦਗੀ 'ਚ ਅਮਾਂਡਾ ਪਰਵੰਕਰਾ ਸੀ। ਦੋਵਾਂ ਦਾ ਵਿਆਹ 2019 'ਚ ਇਟਲੀ ਦੇ ਫਲੋਰੈਂਸ 'ਚ ਇੱਕ ਨਿੱਜੀ ਸਮਾਰੋਹ 'ਚ ਹੋਇਆ ਸੀ ਪਰ ਇਕ ਸਾਲ ਦੇ ਅੰਦਰ ਹੀ ਦੋਹਾਂ ਦਾ ਤਲਾਕ ਹੋ ਗਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ 2021 'ਚ ਹੀ ਨਿਖਿਲ ਦੀ ਜ਼ਿੰਦਗੀ 'ਚ ਮਾਨੁਸ਼ੀ ਦੀ ਐਂਟਰੀ ਹੋਈ ਸੀ। ਨਿਖਿਲ ਪਹਿਲਾਂ ਇੱਕ ਕਾਲ ਸੈਂਟਰ 'ਚ ਕੰਮ ਕਰਦਾ ਸੀ। ਉਸ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਨੂੰ ਸ਼ੁਰੂ ਤੋਂ ਹੀ ਪੈਸਾ ਕਮਾਉਣ ਦੀ ਲਾਲਸਾ ਸੀ। ਉਸ ਨੇ ਨੌਕਰੀ ਦੌਰਾਨ ਹੀ ਆਪਣਾ ਕਾਰੋਬਾਰੀ ਵਿਚਾਰ ਸ਼ੁਰੂ ਕੀਤਾ। ਬਾਅਦ 'ਚ ਜਿਵੇਂ ਹੀ ਉਸ ਨੂੰ ਹੁਲਾਰਾ ਮਿਲਿਆ, ਉਸ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਭਰਾ ਨਾਲ ਕਾਰੋਬਾਰ ਦੀ ਨੀਂਹ ਰੱਖੀ।

PunjabKesari

ਦੱਸਣਯੋਗ ਹੈ ਕਿ ਫ਼ਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਮਾਨੁਸ਼ੀ ਛਿੱਲਰ 'ਤਹਿਰਾਨ' 'ਚ ਕੰਮ ਕਰ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਦਾਕਾਰ ਜਾਨ ਅਬ੍ਰਾਹਮ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਯਸ਼ਰਾਜ ਬੈਨਰ ਨਾਲ ਵੀ ਕਰਾਰ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News