ਨਿਆ ਸ਼ਰਮਾ ਬਣੀ ‘ਖਤਰੋਂ ਕੇ ਖਿਲਾੜੀ- ਮੇਡ ਇਨ ਇੰਡੀਆ’ ਦੀ ਜੇਤੂ, ਟ੍ਰਾਫੀ ਨਾਲ ਸ਼ੇਅਰ ਕੀਤੀ ਵੀਡੀਓ

08/31/2020 1:50:33 PM

ਜਲੰਧਰ (ਬਿਊਰੋ)– ‘ਨਾਗਿਨ 4’ ਦੀ ਅਦਾਕਾਰਾ ਨਿਆ ਸ਼ਰਮਾ ਨੇ ‘ਖਤਰੋਂ ਕੇ ਖਿਲਾੜੀ- ਮੇਡ ਇਨ ਇੰਡੀਆ’ ਨੂੰ ਜਿੱਤ ਲਿਆ ਹੈ। ਨਿਆ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਛਾੜਦਿਆਂ ‘ਖਤਰੋਂ ਕੇ ਖਿਲਾੜੀ’ ਦੀ ਟ੍ਰਾਫੀ ਆਪਣੇ ਨਾਂ ਕੀਤੀ ਹੈ। ਸੋਸ਼ਲ ਮੀਡੀਆ ’ਤੇ ਨਿਆ ਨੂੰ ਫੈਨਜ਼ ਤੇ ਸਿਤਾਰੇ ਵਧਾਈ ਦੇ ਰਹੇ ਹਨ।

‘ਖਤਰੋਂ ਕੇ ਖਿਲਾੜੀ 10’ ਨੂੰ ਕਰਿਸ਼ਮਾ ਤੰਨਾ ਨੇ ਜਿੱਤਿਆ ਸੀ। ਹੁਣ ਇਕ ਵਾਰ ਫਿਰ ਸਟੰਟ ਬੇਸਡ ਸ਼ੋਅ ’ਚ ਗਰਲ ਪਾਵਰ ਦੇਖਣ ਨੂੰ ਮਿਲੀ ਹੈ। ਐਤਵਾਰ ਨੂੰ ‘ਖਤਰੋਂ ਕੇ ਖਿਲਾੜੀ- ਮੇਡ ਇਨ ਇੰਡੀਆ’ ਦਾ ਫਿਨਾਲੇ ਹੋਇਆ ਸੀ। ਨਿਆ ਨੇ ਟ੍ਰਾਫੀ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਇੰਸਟਾ ’ਤੇ ਲਿਖਿਆ, ‘‘ਖਤਰੋਂ ਕੇ ਖਿਲਾੜੀ- ਮੇਡ ਇਨ ਇੰਡੀਆ’ ਜਿੱਤ ਗਈ। ਧੰਨਵਾਦ ਕਲਰਸ ਟੀ. ਵੀ. ਇਸ ਖੂਬਸੂਰਤ ਮੌਕੇ ਲਈ। ਰੋਹਿਤ ਸ਼ੈੱਟੀ ਤੁਸੀਂ Bawseeeeeee ਹੋ।’ ਤਸਵੀਰਾਂ ’ਚ ਨਿਆ ਸ਼ਰਮਾ ਹੋਸਟ ਰੋਹਿਤ ਸ਼ੈੱਟੀ, ਪੂਰੇ ਕਾਸਟ ਕਰਿਊ ਤੇ ਮੁਕਾਬਲੇਬਾਜ਼ਾਂ ਨਾਲ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Khatron ke Khiladi ‘Made in Indiaaaaa 🇮🇳’ Jeeeeettttttt gayyyyyiiiiiiiiiiii Thank youuuuu @colorstv for this beautiful opportunity @itsrohitshetty 💯 You’re the Bawseeeeeee! @rod__sunil 💃@karanwahi Respect❤️💥

A post shared by Nia Sharma (@niasharma90) on Aug 30, 2020 at 10:45am PDT

ਨਿਆ ਨੂੰ ਸੋਸ਼ਲ ਮੀਡੀਆ ’ਤੇ ਫੈਨਜ਼ ਤੋਂ ਇਲਾਵਾ ਰਵੀ ਦੁਬੇ, ਨਿਕਿਤਨ ਧੀਰ, ਸੁਰਭੀ ਜਯੋਤੀ, ਸ਼ਾਂਤਨੂ ਮਹੇਸ਼ਵਰੀ ਤੇ ਨਕੁਲ ਮਹਿਤਾ ਵਰਗੇ ਟੀ. ਵੀ. ਸਿਤਾਰਿਆਂ ਨੇ ਜਿੱਤ ਦੀ ਵਧਾਈ ਦਿੱਤੀ ਹੈ। ਫਿਨਾਲੇ ਟਾਸਕ ’ਚ ਨਿਆ ਸ਼ਰਮਾ ਤੇ ਕਰਨ ਵਾਹੀ ਵਿਚਾਲੇ ਟੱਕਰ ਦੇਖਣ ਨੂੰ ਮਿਲੀ ਸੀ। ਕੁਝ ਸਕਿੰਟਾਂ ਦੇ ਫਰਕ ਨਾਲ ਨਿਆ ਨੇ ਇਹ ਟਾਸਕ ਜਿੱਤ ਕੇ ਟ੍ਰਾਫੀ ਆਪਣੇ ਨਾਂ ਕੀਤੀ। ਨਿਆ ਨੇ ‘ਖਤਰੋਂ ਕੇ ਖਿਲਾੜੀ 8 ’ਚ ਵੀ ਹਿੱਸਾ ਲਿਆ ਸੀ।


Rahul Singh

Content Editor

Related News