ਮਨੀ ਲਾਂਡਰਿੰਗ ਮਾਮਲੇ 'ਚ ED ਨਿਆ ਸ਼ਰਮਾ ਸਮੇਤ ਇਨ੍ਹਾਂ ਸਿਤਾਰਿਆਂ ਤੋਂ ਕਰ ਰਹੀ ਹੈ ਪੁੱਛਗਿਛ

Wednesday, Jul 03, 2024 - 04:30 PM (IST)

ਮੁੰਬਈ- ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ 'ਚ ਇੱਕ ਵਾਰ ਫਿਰ ਮਸ਼ਹੂਰ ਟੀ.ਵੀ. ਸਿਤਾਰਿਆਂ ਨੂੰ ਸੰਮਨ ਭੇਜਿਆ ਹੈ। ਇਸ ਮਾਮਲੇ 'ਚ ਟੀ.ਵੀ. ਅਦਾਕਾਰਾਂ ਨਿਆ ਸ਼ਰਮਾ, ਕ੍ਰਿਸਟਲ ਡਿਸੂਜ਼ਾ ਅਤੇ ਅਦਾਕਾਰ ਕਰਨ ਵਾਹੀ ਦੇ ਨਾਂ ਸ਼ਾਮਲ ਹਨ। ਖ਼ਬਰਾਂ ਮੁਤਾਬਕ ਇਸ ਮਾਮਲੇ 'ਚ ਕ੍ਰਿਸਟਲ ਡਿਸੂਜ਼ਾ ਅਤੇ ਕਰਨ ਵਾਹੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਨਿਆ ਸ਼ਰਮਾ ਨੂੰ ਸੰਮਨ ਭੇਜੇ ਗਏ ਹਨ।

ਇਹ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਸਾਂਝੀ ਕੀਤੀ ਇਹ ਪੋਸਟ

ਤਿੰਨਾਂ ਸਿਤਾਰਿਆਂ ਤੋਂ ਕਥਿਤ ਤੌਰ 'ਤੇ ਅੰਤਰਰਾਸ਼ਟਰੀ ਬ੍ਰੋਕਰਸ ਖਾਸ ਤੌਰ 'ਤੇ ਟ੍ਰੇਡਿੰਗ ਐਪ ਰਾਹੀਂ ਗੈਰ-ਕਾਨੂੰਨੀ ਆਨਲਾਈਨ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਈ.ਡੀ. ਨੇ ਅਪ੍ਰੈਲ ਮਹੀਨੇ 'ਚ ਹੀ ਮੁੰਬਈ, ਚੇਨਈ, ਕੋਲਕਾਤਾ ਅਤੇ ਦਿੱਲੀ 'ਚ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਹੁਣ ਈ.ਡੀ. ਨੇ ਇਸ ਮਾਮਲੇ 'ਚ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਨਿਆ ਅਤੇ ਕ੍ਰਿਸਟਲ ਮਸ਼ਹੂਰ ਟੀ.ਵੀ ਸ਼ੋਅ 'ਏਕ ਹਜ਼ਾਰੋਂ ਮੈਂ ਮੇਰੀ ਬੇਹਨਾ ਹੈ' 'ਚ ਇਕੱਠੇ ਕੰਮ ਕਰ ਚੁੱਕੀਆਂ ਹਨ। ਇਸ ਸ਼ੋਅ ਨੂੰ 2011 ਤੋਂ 2013 ਤੱਕ ਬਹੁਤ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਕ੍ਰਿਸਟਲ ਨੇ 'ਬ੍ਰਹਮਰਾਕਸ਼ਸ', 'ਬੇਲਨ ਵਾਲੀ ਬਹੂ' ਅਤੇ 'ਏਕ ਨਈ ਪਹਿਚਾਨ' ਵਰਗੇ ਸ਼ੋਅ ਕੀਤੇ ਅਤੇ ਇਨ੍ਹਾਂ ਸਾਰੇ ਸ਼ੋਅ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਇਹ ਵੀ ਪੜ੍ਹੋ- ਸ਼ਤਰੂਘਨ ਸਿਨਹਾ ਨੇ ਸਰਜਰੀ ਦੀਆਂ ਖਬਰਾਂ ਨੂੰ ਲੈ ਕੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਨਿਆ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ 'ਸੁਹਾਗਨ ਚੁੜੈਲ' ਅਤੇ 'ਲਾਫਟਰ ਸ਼ੈੱਫ' 'ਚ ਨਜ਼ਰ ਆ ਰਹੀ ਹੈ। ਨਿਆ ਨੇ 'ਸੁਹਾਗਨ ਚੁੜੈਲ' ਨਾਲ ਲੰਬੇ ਸਮੇਂ ਬਾਅਦ ਟੀ.ਵੀ. ਦੀ ਦੁਨੀਆ 'ਚ ਵਾਪਸੀ ਕੀਤੀ ਹੈ। ਉਹ ਇਸ ਸ਼ੋਅ 'ਚ ਨਕਾਰਾਤਮਕ ਭੂਮਿਕਾ ਨਿਭਾਅ ਰਹੀ ਹੈ। ਹਾਲ ਹੀ 'ਚ ਆਪਣੇ ਸ਼ੋਅ ਬਾਰੇ ਗੱਲ ਕਰਦੇ ਹੋਏ ਨਿਆ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਟੀ.ਵੀ. 'ਤੇ ਵਾਪਸ ਕਿਉਂ ਆਏ? ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਆ ਨੇ ਕਿਹਾ ਕਿ ਮੈਂ ਇਹ ਫੈਸਲਾ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਲਿਆ ਹੈ। ਕੁੱਲ ਮਿਲਾ ਕੇ ਟੀ.ਵੀ. ਟੀਆਰਪੀ ਪਿਛਲੇ ਕੁਝ ਸਾਲਾਂ 'ਚ ਪੂਰੀ ਤਰ੍ਹਾਂ ਡਿੱਗ ਗਈ ਸੀ। ਹਰ ਸ਼ੋਅ ਤਿੰਨ ਚਾਰ ਮਹੀਨਿਆਂ 'ਚ ਬੰਦ ਹੋ ਰਿਹਾ ਸੀ। ਮੈਂ ਜਿਸ ਤਰ੍ਹਾਂ ਦੇ ਸ਼ੋਅ ਕੀਤੇ ਹਨ, ਉਨ੍ਹਾਂ ਦੀ ਉਮਰ ਲੰਬੀ ਹੈ, ਉਹ ਸਾਲਾਂ ਤੱਕ ਜਾਰੀ ਰਹੇ।


Priyanka

Content Editor

Related News