55ਵੇਂ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਲਈ ਆਯੋਜਿਤ ਕੀਤਾ ਰੋਡ ਸ਼ੋਅ

Monday, Sep 09, 2024 - 10:43 AM (IST)

55ਵੇਂ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਲਈ ਆਯੋਜਿਤ ਕੀਤਾ ਰੋਡ ਸ਼ੋਅ

ਮੁੰਬਈ (ਬਿਊਰੋ) - ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ.ਐੱਫ.ਡੀ.ਸੀ.) ਨੇ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (ਆਈ.ਐੱਫ.ਐੱਫ) ਦੀ ਸ਼ੁਰੂਆਤ ਲਈ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਹੈ, ਜੋ 20 ਤੋਂ 28 ਨਵੰਬਰ ਤੱਕ ਗੋਆ ’ਚ ਆਯੋਜਿਤ ਹੋਣ ਵਾਲਾ ਹੈ। ਅੰਤਰਰਾਸ਼ਟਰੀ ਫਿਲਮ ਮਹਾਉਤਸਵ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਆਪਣੀ ਫਿਲਮ ਇੰਡਸਟਰੀ ਦੇ ਸਫਰ ਤੇ ਮਹਾਉਤਸਵ ਨਾਲ ਲੰਬੇ ਸਮੇਂ ਦੇ ਰਿਸ਼ਤੇ ਤੇ ਅਨੁਭਵਾਂ ਨੂੰ ਸਾਂਝਾ ਕੀਤਾ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਐੱਨ. ਡੀ. ਐੱਫ. ਸੀ. ਦੇ ਜਨਰਲ ਮੈਨੇਜਰ ਡੀ. ਰਾਮਕ੍ਰਿਸ਼ਨਨ ਨੇ ਆਈ.ਐੱਫ.ਐੱਫ ਦੀਆਂ ਮੁੱਖ ਪਹਿਲਕਦਮੀਆਂ ਤੇ ਈਵੈਂਟ ਦੀਆਂ ਦਿਲਚਸਪ ਝਲਕੀਆਂ ਨੂੰ ਉਜਾਗਰ ਕੀਤਾ, ਜਿਸ ਵਿਚ ਬਹੁਤ ਉਮੀਦ ਕੀਤਾ ਗਿਆ ਫਿਲਮ ਬਾਜ਼ਾਰ ਵੀ ਸ਼ਾਮਿਲ ਹੈ, ਜਿਸਦਾ ਮਕਸਦ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਾਨਦਾਰ ਫਿਲਮ ਪ੍ਰਾਜੈਕਟਸ ਨੂੰ ਮਾਨਤਾ ਦੇਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News