''ਜੁੜਵਾ'' ਦੇ ਸੀਕਵਲ ''ਚ ਨਜ਼ਰ ਆਉਣਗੇ ਵਰੁਣ ਧਵਨ

02/12/2016 9:31:27 AM

ਮੁੰਬਈ : ਬਾਲੀਵੁੱਡ ਅਦਾਕਾਰ ਵਰੁਣ ਧਵਨ ਫਿਲਮ ''ਜੁੜਵਾ'' ਦੇ ਸੀਕਵਲ ''ਚ ਕਾਮ ਕਰਨ ਜਾ ਰਹੇ ਹਨ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸਾਜਿਦ ਨਾਡਿਆਡਵਾਲਾ ਸੁਪਰਹਿੱਟ ਫਿਲਮ ''ਜੁੜਵਾ'' ਦਾ ਸੀਕਵਲ ਬਣਾਉਣ ਜਾ ਰਹੇ ਹਨ। 
ਜਾਣਕਾਰੀ ਅਨੁਸਾਰ ਸਾਲ 1997 ''ਚ ਪ੍ਰਦਰਸ਼ਿਤ ਫਿਲਮ ''ਜੁੜਵਾ'' ''ਚ ਸਲਮਾਨ ਖਾਨ ਨੇ ਦੋਹਰੀ ਭੂਮਿਕਾ ਨਿਭਾਈ ਸੀ। ਡੇਵਿਡ ਧਵਨ ਵਲੋਂ ਨਿਰਦੇਸ਼ਤ ਇਸ ਫਿਲਮ ''ਚ ਸਲਮਾਨ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਅਤੇ ਰੰਭਾ ਨੇ ਮੁਖ ਭੂਮਿਕਾ ਨਿਭਾਈ ਸੀ। ਇਸ ਫਿਲਮ ਦੇ ਸਿਕਵਲ ਦਾ ਨਿਰਦੇਸ਼ਨ ਵੀ ਡੇਵਿਡ ਧਵਨ ਕਰ ਰਹੇ ਹਨ, ਜਿਸ ''ਚ ਉਨ੍ਹਾਂ ਦੇ ਬੇਟੇ ਵਰੁਣ ਧਵਨ ਮੁਖ ਭੂਮਿਕਾ ''ਚ ਨਜ਼ਰ ਆਉਣਗੇ।


Related News