ਟੀ.ਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਮੌਤ, ''ਰਾਸ ਮਹਾਉਤਸਵ'' ਦੌਰਾਨ ਰਾਧਾ ਬਣੀ ਹੇਮਾ (ਮਨੋਰੰਜਨ ਦੀਆਂ ਖ਼ਬਰਾਂ)

Friday, Nov 11, 2022 - 06:37 PM (IST)

ਟੀ.ਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਮੌਤ, ''ਰਾਸ ਮਹਾਉਤਸਵ'' ਦੌਰਾਨ ਰਾਧਾ ਬਣੀ ਹੇਮਾ (ਮਨੋਰੰਜਨ ਦੀਆਂ ਖ਼ਬਰਾਂ)

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਆਏ ਦਿਨ ਵਿਵਾਦਾਂ ’ਚ ਘਿਰੇ ਰਹਿੰਦੇ ਹਨ। ਹਾਲ ਹੀ ’ਚ ਗੈਰੀ ਸਿੰਧੂ ਨੇ ਲਾਈਵ ਹੋ ਕੇ ਇੰਡੀਆ ਕ੍ਰਿਕਟ ਟੀਮ ਦੇ ਹਾਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਹਾਲ ਹੀ ’ਚ ਬੀ-ਟਾਊਨ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਸਾਡੇ ’ਚ ਨਹੀਂ ਰਹੇ। ਹਾਰਟ ਅਟੈਕ ਆਉਣ ਕਰਕੇ ਅਦਾਕਾਰ ਸਿਧਾਂਤ ਵੀਰ ਸੂਰਜਵੰਸ਼ੀ 46 ਦਾ ਦਿਹਾਂਤ ਹੋ ਗਿਆ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ,ਜੋ ਇਸ ਪ੍ਰਕਾਰ ਹਨ-

ਗੈਰੀ ਸੰਧੂ ਦੀ ਭਵਿੱਖਬਾਣੀ ਹੋਈ ਸੱਚ; ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਨਜ਼ਰਅੰਦਾਜ਼ ਕਰਨ 'ਤੇ ਭੜਕੇ ਗਾਇਕ ਨੇ ਕੱਢੀ ਭੜਾਸ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਆਏ ਦਿਨ ਵਿਵਾਦਾਂ ’ਚ ਘਿਰੇ ਰਹਿੰਦੇ ਹਨ। ਹਾਲ ਹੀ ’ਚ ਗੈਰੀ ਸਿੰਧੂ ਨੇ ਲਾਈਵ ਹੋ ਕੇ ਇੰਡੀਆ ਕ੍ਰਿਕਟ ਟੀਮ ਦੇ ਹਾਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇੰਡੀਆ ਟੀਮ ਹਾਰੇਗੀ ਅਤੇ ਹੁਣ ਇੰਡੀਆ ਵਰਲਡ ਕੱਪ ਤੋਂ ਬਾਹਰ ਹੋ ਗਈ ਹੈ, ਜੇਕਰ ਰੋਹਿਤ ਸ਼ਰਮਾ ਆਕੜ ਨਾ ਕਰਦਾ।

ਪਿਓ ਦੇ ਤੁਰ ਜਾਣ 'ਤੇ ਛੱਡ ਦਿੱਤੀ ਸੀ ਪੜ੍ਹਾਈ, ਹੁਣ ਅੱਲੂ ਅਰਜਨ ਦੀ ਮਦਦ ਨਾਲ ਸੁਫ਼ਨੇ ਨੂੰ ਮਿਲੇਗੀ ਨਵੀਂ ਉਡਾਣ

ਦੱਖਣ ਭਾਰਤੀ ਅਦਾਕਾਰ ਅੱਲੂ ਅਰਜੁਨ ਨੇ ਕੇਰਲ ਦੀ ਹੋਣਹਾਰ ਵਿਦਿਆਰਥਣ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। 'ਪੁਸ਼ਪਾ' ਅਦਾਕਾਰ ਨੇ ਨਰਸਿੰਗ ਦੀ ਪੜ੍ਹਾਈ ਲਈ ਸੰਘਰਸ਼ ਕਰ ਰਹੀ ਇਕ ਵਿਦਿਆਰਥਣ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਸ ਦੀ 4 ਸਾਲ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣਗੇ। ਅਲਾਪੁਝਾ ਜ਼ਿਲ੍ਹਾ ਮੈਜਿਸਟਰੇਟ ਵੀ.ਆਰ. ਕ੍ਰਿਸ਼ਨਾ ਤੇਜਾ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ 'ਚ ਅਰਜੁਨ ਦੇ ਇਸ ਨੇਕ ਕੰਮ ਦੀ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ ਕੀਤੀ ਇਕ ਪੋਸਟ 'ਚ ਜ਼ਿਲ੍ਹਾ ਮੈਜਿਸਟਰੇਟ ਨੇ ਵਿਸਥਾਰ 'ਚ ਦੱਸਿਆ ਕਿ ਕਿਵੇਂ ਵਿਦਿਆਰਥਣ (ਮੁਸਲਿਮ ਕੁੜੀ) ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ 'ਚ ਮਦਦ ਮੰਗੀ ਸੀ। 

ਮਥੁਰਾ 'ਚ 'ਰਾਸ ਮਹਾਉਤਸਵ' ਦੌਰਾਨ ਰਾਧਾ ਬਣ ਕੇ ਹੇਮਾ ਮਾਲਿਨੀ ਨੇ ਕੀਤਾ ਨ੍ਰਿਤ, ਤਸਵੀਰਾਂ ਵਾਇਰਲ

ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਬੁੱਧਵਾਰ ਨੂੰ 'ਰਾਸ ਮਹੋਤਸਵ' ਦਾ ਆਯੋਜਨ ਕੀਤਾ ਗਿਆ। ਇਸ 'ਰਾਸ ਮਹੋਤਸਵ' 'ਚ ਭਾਜਪਾ ਸੰਸਦ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਨ੍ਰਿਤ ਕੀਤਾ। ਬ੍ਰਜ ਕਾਰਤਿਕ ਰਾਸ ਮਹੋਤਸਵ ਪ੍ਰੋਗਰਾਮ ਦਾ ਆਯੋਜਨ ਜਵਾਹਰ ਬਾਗ ਵਿਖੇ ਬ੍ਰਜ ਰਾਜ ਉਤਸਵ ਤਹਿਤ ਕਰਵਾਇਆ ਗਿਆ।

ਦੁਖਦਾਇਕ ਖ਼ਬਰ: ਜਿਮ ’ਚ ਵਰਕਆਊਟ ਦੌਰਾਨ ਮਸ਼ਹੂਰ ਟੀ.ਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਮੌਤ

ਹਾਲ ਹੀ ’ਚ ਬੀ-ਟਾਊਨ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਸਾਡੇ ’ਚ ਨਹੀਂ ਰਹੇ। ਹਾਰਟ ਅਟੈਕ ਆਉਣ ਕਰਕੇ ਅਦਾਕਾਰ ਸਿਧਾਂਤ ਵੀਰ ਸੂਰਜਵੰਸ਼ੀ 46 ਦਾ ਦਿਹਾਂਤ ਹੋ ਗਿਆ।

ਨੇਪਾਲ ਚੋਣ: ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਹਿੰਦੂ ਸਮਰਥਕ ਪਾਰਟੀ ਦੇ ਹੱਕ ’ਚ ਕਰੇਗੀ ਪ੍ਰਚਾਰ

ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਐਲਾਨ ਕੀਤਾ ਹੈ ਕਿ ਉਹ ਨੇਪਾਲ ’ਚ 20 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਪੱਖੀ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰ.ਪੀ.ਪੀ) ਲਈ ਪ੍ਰਚਾਰ ਕਰੇਗੀ।

ਸੁਧੀਰ ਸੂਰੀ ਕਤਲ ਮਾਮਲੇ 'ਚ ਸਿਆਸਤ ਕਰਨ ਵਾਲਿਆਂ ਨੂੰ ਸਹਿਨਾਜ਼ ਗਿੱਲ ਦੇ ਪਿਤਾ ਨੇ ਦਿੱਤੀ ਚਿਤਾਵਨੀ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਇਕ ਵਾਰ ਫ਼ਿਰ ਤੋਂ ਲਾਈਵ ਹੋ ਕੇ ਸੁਧੀਰ ਸੂਰੀ ਦੇ ਕਤਲ ਮਾਮਲੇ 'ਤੇ ਸਿਆਸਤ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ  ਕਿਹਾ ਕਿ ਸਿੱਖ-ਹਿੰਦੂ ਦਾ ਨੂੰਹ ਮਾਸ ਦਾ ਰਿਸ਼ਤਾ ਹੈ। ਹਿੰਦੂਆਂ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦੀ ਦਿੱਤੀ ਅਤੇ ਆਪਣਾ ਪਰਿਵਾਰ ਵੀ ਕੁਰਬਾਨ ਕਰ ਦਿੱਤਾ ਸੀ। ਗੁਰੂ ਜੀ ਨੇ ਮੁਗਲਾਂ ਤੋਂ ਸਾਨੂੰ ਸੁਰੱਖਿਆ ਦਿੱਤੀ ਸੀ ਪਰ ਅੱਜ ਮੁਗਲਾਂ ਨੇ ਆਪਣੇ ਬੰਦੇ ਭੇਜ ਦਿੱਤੇ ਹਨ। ਇਹ ਮੁਗਲਾਂ ਦੀਆਂ ਔਲਾਦਾਂ ਪਤਾ ਨਹੀਂ ਕਿੱਥੋਂ ਆ ਗਈਆਂ ਹਨ। ਉਨ੍ਹਾਂ ਕਿਹਾ ਜੇਕਰ ਮੈਨੂੰ ਵੀ ਸ਼ਹਾਦਤ ਦੇਣੀ ਪਈ ਤਾਂ ਮੈਂ ਤਿਆਰ ਹਾਂ।


author

Anuradha

Content Editor

Related News