ਸੋਨਮ ਕਪੂਰ ਦੇ ਮਾਂ ਬਣਨ ਦੀ ਖ਼ਬਰ ਹੋਈ ਵਾਇਰਲ, ਜਾਣੋ ਕਿ ਹੈ ਇਸ ਦੀ ਸੱਚਾਈ

07/11/2022 12:26:57 PM

ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ  ਉਨ੍ਹਾਂ ਦੇ ਪਤੀ ਆਨੰਦ ਆਹੂਜਾ ਇਸ ਸਮੇਂ ਸੁਰਖੀਆਂ ’ਚ ਹਨ। ਹਾਲ ਹੀ ਇਕ ਖ਼ਬਰ ਹੈ ਕਿ ਸੋਨਮ ਨੇ ਬੱਚੇ ਨੂੰ ਜਨਮ ਦਿੱਤਾ ਹੈ। ਸੋਨਮ ਕਪੂਰ ਆਪਣੇ ਬੱਚੇ ਨਾਲ ਖ਼ੁਸ਼ੀਆਂ ਮਨਾ ਰਹੀ ਹੈ।ਹਸਪਤਾਲ ਤੋਂ ਬੇਬੀ ਨਾਲ ਸੋਨਮ ਦੀ ਇਕ ਅਣਦੇਖੀ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਸੋਨਮ ਅਤੇ ਆਨੰਦ ਦੇ ਬੱਚੇ ਦੀ ਡਿਲੀਵਰੀ ਵੀ ਹੋ ਗਈ ਸੀ ਅਤੇ ਕਿਸੇ ਨੂੰ ਖ਼ਬਰ ਨਹੀਂ ਮਿਲੀ। ਇਹ ਕਿਵੇਂ ਸੰਭਵ ਹੋ ਸਕਦਾ ਹੈ ਪਰ ਇਹ ਵਾਇਰਲ ਤਸਵੀਰ ਕੁਝ ਅਜਿਹਾ ਹੀ ਕਹਿ ਰਹੀ ਹੈ। ਵਾਇਰਲ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਕਿਉਂਕਿ ਸੋਨਮ ਦੀ ਛਾਤੀ ’ਤੇ ਬੱਚੇ ਦੀ ਤਸਵੀਰ ਅਸਲੀ ਲੱਗ ਰਹੀ ਹੈ ਪਰ ਆਓ ਤੁਹਾਨੂੰ ਦੱਸ ਦੇਈਏ ਕਿ ਅਨਿਲ ਕਪੂਰ ਦੀ ਪਿਆਰੀ ਧੀ ਦਾ ਸੱਚ ਕੀ ਹੈ।

ਇਹ ਵੀ ਪੜ੍ਹੋ : ਮੁੰਬਈ ਪਰਤਦੇ ਹੀ ਗਰਭਵਤੀ ਆਲੀਆ ਭੱਟ ਨੂੰ ਮਿਲਣ ਪਹੁੰਚੇ ਮਾਤਾ-ਪਿਤਾ ਅਤੇ ਭੈਣ (ਦੇਖੋ ਵੀਡੀਓ)

ਸਾਹਮਣੇ ਆਈ ਤਸਵੀਰ ’ਚ ਸੋਨਮ ਹਸਪਤਾਲ ਦੇ ਬੈੱਡ ’ਤੇ ਪਈ ਨਜ਼ਰ ਆ ਰਹੀ ਹੈ। ਸੋਨਮ ਨੇ ਨਵਜੰਮੇ ਬੱਚੇ ਨੂੰ ਆਪਣੇ ਗਲੇ ਲਗਾਇਆ ਹੋਇਆ ਹੈ। ਪਹਿਲੀ ਤਸਵੀਰ ’ਚ ਸੋਨਮ ਕੈਮਰੇ ਵੱਲ ਦੇਖਦੀ ਨਜ਼ਰ ਆ ਰਹੀ ਹੈ।

PunjabKesari

ਦੂਜੀ ਤਸਵੀਰ ’ਚ ਉਹ ਬੱਚੇ ਨੂੰ ਦੇਖ ਰਹੀ ਹੈ। ਸੋਨਮ ਦੇ ਨਾਲ ਇਸ ਬੱਚੇ ਦੀ ਇਹ ਤਸਵੀਰ ਫ਼ਰਜ਼ੀ ਹੈ ਅਤੇ ਅਦਾਕਾਰਾ ਦੀ ਅਜੇ ਤੱਕ ਡਿਲੀਵਰੀ ਨਹੀਂ ਹੋਈ। ਸੋਨਮ ਦੀ ਇਸ ਤਸਵੀਰ ਨੂੰ ਐਡਿਟ ਕਰਕੇ ਕਿਸੇ ਹੋਰ ਤਸਵੀਰ ਨਾਲ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ : IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ

PunjabKesari

ਸੋਨਮ ਅਤੇ ਆਨੰਦ ਨੇ ਮਾਰਚ 2022 ’ਚ ਜਲਦ ਹੀ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦੀ ਪ੍ਰੈਗਨੈਂਸੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਸੋਨਮ ਅਗਸਤ ਮਹੀਨੇ ’ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਸੋਨਮ ਨੇ 8 ਮਈ 2018 ਨੂੰ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ।


Anuradha

Content Editor

Related News